
ਇੰਮੀਗ੍ਰੇਸ਼ਨ ਪ੍ਰੋਗਰਾਮ ’ਚ ਕੀਤੀਆਂ ਤਬਦੀਲੀਆਂ
ਕੈਲਗਰੀ, 20 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਲਬਰਟਾ ਸਰਕਾਰ ਆਪਣੀ ਇੰਮੀਗ੍ਰੇਸ਼ਨ ਪ੍ਰਕਿਰਿਆ ਵਿਚ ਕੁਝ ਤਬਦੀਲੀ ਕਰ ਰਹੀ ਹੈ ਤਾਂ ਜੋ ਉਨ੍ਹਾਂ ਲੋਕਾਂ ਲਈ ਕੈਨੇਡਾ ਆਉਣਾ ਸੌਖਾ ਹੋ ਸਕੇ, ਜਿਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਪਹਿਲਾਂ ਹੀ ਅਲਬਰਟਾ ਵਿੱਚ ਰਹਿ ਰਹੇ ਨੇ। ਐਲਬਰਟਾ ਦੀ ਟ੍ਰੇਡ, ਇੰਮੀਗ੍ਰੇਸ਼ਨ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ, ਰਾਜਨ ਸਾਹਨੀ ਨੇ ਕਿਹਾ ਕਿ ਇਸ ਕਦਮ ਨਾਲ ਸੰਭਾਵੀ ਪ੍ਰਵਾਸੀਆਂ ਲਈ ਕੈਨੇਡਾ ਆਉਣ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ ਅਤੇ ਸੂਬੇ ਨੂੰ ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਵਿਚ ਵੀ ਮਦਦ ਮਿਲੇਗੀ।