
ਬਖ਼ਤਰਬੰਦ ਗੱਡੀਆਂ ਸਣੇ ਭੇਜੇਗਾ 2.5 ਬਿਲੀਅਨ ਡਾਲਰ
ਵਾਸ਼ਿੰਗਟਨ, 20 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਮਗਰੋਂ ਅਮਰੀਕਾ ਨੇ ਵੀ ਯੂਕਰੇਨ ਦੀ ਹੋਰ ਵਿੱਤੀ ਸਹਾਇਤਾ ਕਰਨ ਦਾ ਐਲਾਨ ਕਰ ਦਿੱਤਾ ਐ। ਜੰਗ ਦੀ ਮਾਰ ਝੱਲ ਰਹੇ ਇਸ ਦੇਸ਼ ਲਈ ਅਮਰੀਕਾ 2.5 ਬਿਲੀਅਨ ਡਾਲਰ ਵਿੱਤੀ ਸਹਾਇਤਾ ਭੇਜੇਗਾ, ਜਿਸ ਵਿੱਚ ਸੈਂਕੜੇ ਬਖ਼ਤਰਬੰਦ ਗੱਡੀਆਂ ਵੀ ਸ਼ਾਮਲ ਨੇ। ਅਜੇ ਬੀਤੇ ਦਿਨੀਂ ਕੈਨੇਡਾ ਨੇ ਵੀ ਯੂਕਰੇਨ ਲਈ ਬਖਤਰਬੰਦ ਗੱਡੀਆਂ ਭੇਜਣ ਦਾ ਵਾਅਦਾ ਕੀਤਾ ਐ। ਕੀਵ ਦੌਰੇ ’ਤੇ ਗਈ ਭਾਰਤੀ ਮੂਲ ਦੀ ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਸ ਦਾ ਐਲਾਨ ਕੀਤਾ ਸੀ।