
ਹਰਮੀਤ ਕੌਰ ਢਿੱਲੋਂ ਨੇ ਲਾਏ ਗੰਭੀਰ ਦੋਸ਼
ਵਾਸ਼ਿੰਗਟਨ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੀ ਪ੍ਰਸਿੱਧ ਵਕੀਲ ਅਤੇ ਰਿਪਬਲਿਕਨ ਪਾਰਟੀ ਦੀ ਕੌਮੀ ਕਮੇਟੀ ਦੇ ਮੁਖੀ ਦੀ ਚੋਣ ਲੜ ਰਹੀ ਹਰਮੀਤ ਕੌਰ ਢਿੱਲੋਂ ਨੇ ਦੋਸ਼ ਲਾਇਆ ਕਿ ਸਿੱਖ ਹੋਣ ਕਾਰਨ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਧਰਮ ਦੇ ਆਧਾਰ ’ਤੇ ਕੀਤੇ ਜਾ ਰਹੇ ਵਿਤਕਰੇ ਦੇ ਬਾਵਜੂਦ ਉਹ ਹੌਸਲਾ ਨਹੀਂ ਹਾਰੇ ਅਤੇ ਰਿਪਬਲਿਕਲ ਪਾਰਟੀ ਦੀ ਮੁਖੀ ਬਣ ਕੇ ਹੀ ਦਮ ਲੈਣਗੇ।