
ਨਿੱਕੀ ਹੈਲੀ ਦੇ ਨਾਲ ਹੀ ਵਿਵੇਕ ਨੇ ਖਿੱਚੀ ਚੋਣ ਤਿਆਰੀ
2024 ਦੀਆਂ ਚੋਣਾਂ ਲਈ ਉਮੀਦਵਾਰ ਬਣ ਸਕਦੇ ਨੇ ਵਿਵੇਕ
ਨਿਊਯਾਰਕ, 14 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਇਸ ਵਾਰ ਅਮਰੀਕਾ ਨੂੰ ਭਾਰਤੀ ਮੂਲ ਦਾ ਰਾਸ਼ਟਰਪਤੀ ਮਿਲ ਸਕਦਾ ਐ, ਕਿਉਂਕਿ ਨਿੱਕੀ ਹੈਲੀ ਮਗਰੋਂ ਇੱਕ ਹੋਰ ਪ੍ਰਵਾਸੀ ਭਾਰਤੀ 2024 ਦੀਆਂ ਚੋਣਾਂ ਲੜਨ ਦੀ ਯੋਜਨਾ ਬਣਾ ਰਿਹਾ ਹੈ। ਰਿਪਬਲੀਕਨ ਪਾਰਟੀ ਨਾਲ ਸਬੰਧ ਰੱਖਦੇ 37 ਸਾਲਾ ਕਰੋੜਪਤੀ ਕਾਰੋਬਾਰੀ ਵਿਵੇਕ ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ’ਤੇ ਦ੍ਰਿੜਤਾ ਨਾਲ ਵਿਚਾਰ ਕਰ ਰਹੇ ਨੇ।