30 ਸਤੰਬਰ ਤੱਕ 2 ਲੱਖ 82 ਹਜ਼ਾਰ ਗਰੀਨ ਕਾਰਡ ਜਾਰੀ ਕਰੇਗਾ ਅਮਰੀਕਾ

ਨਿਊ ਯਾਰਕ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਲੱਖਾਂ ਪ੍ਰਵਾਸੀਆਂ ਨੂੰ ਜਿਊਂਦੇ ਜੀਅ ਗਰੀਨ ਕਾਰਡ ਨਾ ਮਿਲਣ ਦੀਆਂ ਰਿਪੋਰਟਾਂ ਦਰਮਿਆਨ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਅਦਾਲਤ ਵਿਚ ਹਲਫ਼ਨਾਮਾ ਦਾਇਰ ਕਰਦਿਆਂ ਕਿਹਾ ਗਿਆ ਹੈ ਕਿ ਆਉਂਦੀ 30 ਸਤੰਬਰ ਤੱਕ 2 ਲੱਖ 82 ਹਜ਼ਾਰ ਗਰੀਨ ਕਾਰਡ ਜਾਰੀ ਕਰ ਦਿਤੇ ਜਾਣਗੇ। ਪਿਛਲੇ ਸਾਲ 65 ਹਜ਼ਾਰ ਰੁਜ਼ਗਾਰ ਆਧਾਰਤ ਗਰੀਨ ਕਾਰਡ ਅਣਵਰਤੇ ਰਹਿ ਗਏ ਸਨ ਜਿਸ ਮਗਰੋਂ ਇੰਮੀਗ੍ਰੇਸ਼ਨ ਵਕੀਲਾਂ ਨੇ ਤਿੱਖੇ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਅਤੇ ਹੁਣ ਤਾਜ਼ਾ ਐਲਾਨ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਨੂੰ ਹੋਵੇਗਾ। ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੈਰੇਮੀ ਮਕੀਨੀ ਨੇ ਕਿਹਾ ਕਿ ਆਮ ਤੌਰ ’ਤੇ ਇਕ ਸਾਲ ਦੌਰਾਨ ਇਕ ਲੱਖ 40 ਹਜ਼ਾਰ ਗਰੀਨ ਕਾਰਡ ਮੁਸ਼ਕਲ ਨਾਲ ਜਾਰੀ ਕੀਤੇ ਜਾਂਦੇ ਹਨ ਪਰ ਇਸ ਵਾਰ ਪ੍ਰਵਾਸੀਆਂ ਨੂੰ ਬੇਹੱਦ ਫ਼ਾਇਦਾ ਹੋਵੇਗਾ।

Video Ad
Video Ad