ਸਾਈਕਲ ਚੋਰਾਂ ਤੋਂ ਪ੍ਰੇਸ਼ਾਨ ਹੋਇਆ ਅਮਰੀਕਾ ਦਾ ਸ਼ਹਿਰ

ਚੋਰੀ ਦੀਆਂ ਸ਼ਿਕਾਇਤਾਂ ਤੋਂ ਤੰਗ ਆਏ ਪੁਲਿਸ ਵਾਲਿਆਂ ਨੇ ਛੱਡੀ ਨੌਕਰੀ

Video Ad

ਵਾਸ਼ਿੰਗਟਨ, 15 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸਰਹੱਦ ਨਾਲ ਲਗਦਾ 45 ਹਜ਼ਾਰ ਦੀ ਆਬਾਦੀ ਵਾਲਾ ਅਮਰੀਕਾ ਦਾ ਇੱਕ ਸ਼ਹਿਰ ਸਾਈਕਲ ਚੋਰਾਂ ਤੋਂ ਪ੍ਰੇਸ਼ਾਨ ਹੋ ਚੁੱਕਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਾਈਕਲ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇੱਥੋਂ ਤੱਕ ਸਾਈਕਲ ਚੋਰੀ ਦੀਆਂ ਸ਼ਿਕਾਇਤਾਂ ਤੋਂ ਪੁਲਿਸ ਵਾਲੇ ਇੰਨੇ ਤੰਗ ਆ ਚੁੱਕੇ ਨੇ ਕਿ ਕਈਆਂ ਨੇ ਤਾਂ ਆਪਣਾ ਤਬਾਦਲਾ ਕਰਵਾ ਲਿਆ ਅਤੇ ਕਈਆਂ ਨੇ ਨੌਕਰੀ ਹੀ ਛੱਡ ਦਿੱਤੀ।
ਦਰਅਸਲ, ਇਸ ਸ਼ਹਿਰ ਦਾ ਨਾਮ ਬਰÇਲੰਗਟਨ ਹੈ, ਜਿਸ ਵਿੱਚ ਲੋਕਾਂ ਨੂੰ ਸਾਈਕਲ ਚਲਾਉਣ ਤੇ ਰੱਖਣ ਦਾ ਬੜਾ ਸ਼ੌਕ ਐ। ਜ਼ਿਆਦਾਤਰ ਘਰਾਂ ਵਿੱਚ ਇੱਕ ਤੋਂ ਵੱਧ ਸਾਈਕਲ ਅਤੇ ਸ਼ਹਿਰ ਵਿੱਚ ਸਾਈਕਲ ਸਟੋਰ ਵੀ ਔਸਤ ਨਾਲੋਂ ਜ਼ਿਆਦਾ ਨੇ।

Video Ad