Home ਤਾਜ਼ਾ ਖਬਰਾਂ ਅਣਜਾਣੇ ’ਚ ਫਾਈਲਾਂ ਡਿਲੀਟ ਹੋਣ ਕਾਰਨ ਠੱਪ ਹੋਈ ਅਮਰੀਕਾ ਦੀ ਹਵਾਈ ਸੇਵਾ

ਅਣਜਾਣੇ ’ਚ ਫਾਈਲਾਂ ਡਿਲੀਟ ਹੋਣ ਕਾਰਨ ਠੱਪ ਹੋਈ ਅਮਰੀਕਾ ਦੀ ਹਵਾਈ ਸੇਵਾ

0
ਅਣਜਾਣੇ ’ਚ ਫਾਈਲਾਂ ਡਿਲੀਟ ਹੋਣ ਕਾਰਨ ਠੱਪ ਹੋਈ ਅਮਰੀਕਾ ਦੀ ਹਵਾਈ ਸੇਵਾ

ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਦੱਸਿਆ ਅਸਲ ਕਾਰਨ

ਨਿਊ ਯਾਰਕ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਬੀਤੀ 11 ਜਨਵਰੀ ਨੂੰ ਹਵਾਈ ਸੇਵਾ ਠੱਪ ਹੋਣ ਦਾ ਕਾਰਨ ਸਾਹਮਣੇ ਆ ਗਿਆ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਇਕ ਮੁਲਾਜ਼ਮ ਨੇ ਅਣਜਾਣੇ ਵਿਚ ਕੁਝ ਜ਼ਰੂਰੀ ਫਾਈਲਾਂ ਡਿਲੀਟ ਕਰ ਦਿਤੀਆਂ ਅਤੇ ਇਸ ਮਗਰੋਂ ਕੰਪਿਊਟਰ ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿਤਾ ਜਿਸ ਦੇ ਸਿੱਟੇ ਵਜੋਂ 11 ਹਜ਼ਾਰ ਤੋਂ ਵੱਧ ਫਲਾਈਟਸ ਪ੍ਰਭਾਵਤ ਹੋਈਆਂ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੀ ਮੁਢਲੀ ਪੜਤਾਲ ਵਿਚ ਕਿਸੇ ਸਾਈਬਰ ਹਮਲੇ ਜਾਂ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ।