ਅਮਰੀਕਾ ਦੇ ਮੁੱਖ ਬਾਰਡਰ ਅਧਿਕਾਰੀ ਨੇ ਦਿੱਤਾ ਅਸਤੀਫ਼ਾ

ਨਜਾਇਜ਼ ਪ੍ਰਵਾਸੀਆਂ ਤੋਂ ਤੰਗ ਕੇ ਆ ਕੇ ਛੱਡਿਆ ਅਹੁਦਾ

Video Ad

ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਵਾਨ ਕੀਤਾ ਅਸਤੀਫ਼ਾ

ਵਾਸ਼ਿੰਗਟਨ, 13 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਬਹੁਤ ਸਾਰੇ ਮੁਲਕਾਂ ਤੋਂ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਕਾਰਨ ਅਮਰੀਕਾ ਦੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦਾ ਮੁੱਖੀ ਇੰਨਾ ਤੰਗ ਹੋ ਗਿਆ ਕਿ ਉਸ ਨੇ ਆਪਣਾ ਅਹੁਦਾ ਹੀ ਛੱਡ ਦਿੱਤਾ।
ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਹੈੱਡ ਕ੍ਰਿਸ ਮੈਗਨਸ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਭੇਜਦਿਆਂ ਕਿਹਾ ਕਿ ਇਸ ਵਿਭਾਗ ਨਾਲ ਜੁੜ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ, ਪਰ ਹੁਣ ਉਹ ਜ਼ਿਆਦਾ ਦੇਰ ਇਸ ਅਹੁਦੇ ’ਤੇ ਤੈਨਾਤ ਨਹੀਂ ਰਹਿ ਸਕਦੇ।

Video Ad