Home ਅਮਰੀਕਾ ਅਮਰੀਕਾ ਦੀ ਗੈਬ੍ਰੀਅਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਅਮਰੀਕਾ ਦੀ ਗੈਬ੍ਰੀਅਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

0
ਅਮਰੀਕਾ ਦੀ ਗੈਬ੍ਰੀਅਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਟੌਪ 5 ’ਚ ਨਹੀਂ ਪਹੁੰਚ ਸਕੀ ਭਾਰਤ ਦੀ ਦਿਵਿਤਾ ਰਾਏ

ਵਾਸ਼ਿੰਗਟਨ, 15 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਆਰ ਬੋਨੀ ਗੈਬ੍ਰੀਅਲ ਮਿਸ ਯੂਨੀਵਰਸ ਬਣ ਗਈ, ਜਿਸ ਨੂੰ 71ਵਾਂ ਮਿਸ ਯੂਨੀਵਰਸ ਖਿਤਾਬ ਹਰਨਾਜ਼ ਸੰਧੂ ਵੱਲੋਂ ਪਹਿਨਾਇਆ ਗਿਆ। ਫਸਟ ਰਨਰ ਅਪ ਵੈਨੇਜੁਏਲਾ ਦੀ ਡਿਆਨਾ ਸਿਲਵਾ ਅਤੇ ਸੈਕਿੰਡ ਰਨਰ ਅਪ ਡੋਮਿਨਿਕਨ ਰਿਪਬਲਿਕ ਦੀ ਐਮੀ ਪੇਨਾ ਰਹੀ। ਇਹ ਸੁੰਦਰਤਾ ਮੁਕਾਬਲੇ ਅਮਰੀਕਾ ਦੇ ਨਿਊ ਆਰਲੇਅੰਸ ਸ਼ਹਿਰ ਵਿੱਚ ਕਰਵਾਏ ਗਏ, ਜਿਨ੍ਹਾਂ ’ਚ 25 ਸਾਲ ਦੀ ਦਿਵਿਤਾ ਰਾਏ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਪਰ ਉਹ ਚੋਟੀ ਦੀਆਂ 5 ਸੁੰਦਰੀਆਂ ਵਿੱਚ ਨਹੀਂ ਪਹੁੰਚ ਸਕੀ। ਇਨ੍ਹਾਂ ਮੁਕਾਬਲਿਆਂ ਵਿੱਚ ਦੁਨੀਆ ਭਰ ਵਿੱਚੋਂ 86 ਸੁੰਦਰੀਆਂ ਨੇ ਹਿੱਸਾ ਲਿਆ।
ਟੌਪ 16 ਵਿੱਚ ਪਹੁੰਚੀ ਭਾਰਤ ਦੀ ਦਿਵਿਤਾ ਰਾਏ ਨੇ ਨੈਸ਼ਨਲ ਕੌਸਟਿਊਮ ਰਾਊਂਡ ’ਚ ਸੋਨ ਚਿੜੀ ਬਣ ਦੇ ਸਾਰਿਆਂ ਦਾ ਧਿਆਨ ਖਿੱਚਿਆ ਸੀ। ਦਰਅਸਲ, ਇੱਕ ਸਮਾਂ ਸੀ, ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਦਿਵਿਤਾ ਦੀ ਗੋਲਡਨ ਕਲਰ ਦੀ ਇਸ ਡਰੈਸ ਵਿੱਚ ਇੰਟਰਨੈਸ਼ਨਲ ਪਲੇਟ ਫਾਰਮ ’ਤੇ ਭਾਰਤ ਦੀ ਉਸੇ ਇਮੇਜ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ।