
52 ਸਾਲਾ ਪਿਨਲਭਾਈ ਪਟੇਲ ਦੀ ਮੌਤ, ਪਤਨੀ ਤੇ ਧੀ ਜ਼ਖਮੀ
ਅਟਲਾਂਟਾ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ ਤੋਂ ਭਾਰਤੀਆਂ ਨਾਲ ਅਣਹੋਣੀ ਵਾਪਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਸਾਲ ਪੰਜਾਬੀ ਪਰਿਵਾਰ ਦੇ 4 ਜੀਆਂ ਦੇ ਕਤਲ ਤੋਂ ਬਾਅਦ ਅਮਰੀਕਾ ਵਿੱਚ ਹੁਣ ਲੁਟੇਰਿਆਂ ਨੇ ਇੱਕ ਭਾਰਤੀ ਪਰਿਵਾਰ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪਰਿਵਾਰ ਦੇ ਮੁਖੀ 52 ਸਾਲਾ ਪਿਨਲ ਭਾਈ ਪਟੇਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਧੀ ਗੰਭੀਰ ਜ਼ਖਮੀ ਹੋ ਗਈਆਂ।