ਸਰੀ ’ਚ ਲਾਪਤਾ ਭਾਰਤੀ ਮੂਲ ਦੀ ਬਜ਼ੁਰਗ ਮਹਿਲਾ ਸਹੀ-ਸਲਾਮਤ ਮਿਲੀ

8 ਅਗਸਤ ਦੀ ਸਵੇਰ ਲਾਪਤਾ ਹੋਈ ਸੀ ਤਰਸੇਮ ਸੁਮਲ
ਪੁਲਿਸ ਨੇ ਮਦਦ ਲਈ ਲੋਕਾਂ ਦਾ ਕੀਤਾ ਧੰਨਵਾਦ
ਸਰੀ, 10 ਅਗਸਤ (ਹਮਦਰਦ ਨਿਊਜ਼ ਸਰਵਿਸ) :
ਸਰੀ ਵਿੱਚ ਲਾਪਤਾ ਹੋਈ ਭਾਰਤੀ ਮੂਲ ਦੀ ਬਜ਼ੁਰਗ ਮਹਿਲਾ ਸਹੀ-ਸਲਾਮਤ ਮਿਲ ਗਈ ਐ। 88 ਸਾਲਾ ਦੀ ਤਰਸੇਮ ਸੁਮਲ 8 ਅਗਸਤ ਨੂੰ ਸਵੇਰੇ ਸਾਢੇ 11 ਵਜੇ ਲਾਪਤਾ ਹੋਈ ਸੀ।
ਉਸ ਦੇ ਮਿਲਣ ਮਗਰੋਂ ਆਰਸੀਐਮਪੀ ਨੇ ਮਦਦ ਲਈ ਲੋਕਾਂ ਦਾ ਧੰਨਵਾਦ ਕੀਤਾ।
ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਤਰਸੇਮ ਸੁਮਲ ਦੇ ਲਾਪਤਾ ਹੋਣ ਸਬੰਧੀ ਜਾਣਕਾਰੀ ਜਨਤਕ ਕਰਦਿਆਂ ਉਸ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਸੀ।
ਪਰ ਹੁਣ ਇਹ ਬਜ਼ੁਰਗ ਮਹਿਲਾ ਸਹੀ ਸਲਾਮਤ ਮਿਲ ਗਈ ਐ। ਇਸ ਦੇ ਚਲਦਿਆਂ ਪਰਿਵਾਰ ਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ।

Video Ad
Video Ad