ਟਰੂਡੋ ਤੇ ਬਾਇਡਨ ਨੂੰ ਮੇਅਰਜ਼ ਅਤੇ ਐਮਪੀਜ਼ ਨੇ ਲਿਖੀ ਖੁੱਲ੍ਹੀ ਚਿੱਠੀ

ਕੈਨੇਡਾ-ਅਮਰੀਕਾ ਸਰਹੱਦ ’ਤੇ ਲੱਗੀਆਂ ਬੰਦਸ਼ਾਂ ਹਟਾਉਣ ਦੀ ਕੀਤੀ ਮੰਗ

Video Ad

ਉਨਟਾਰੀਓ ਦੇ ਪ੍ਰੀਮੀਅਰ ਕੋਲ ਵੀ ਚੁੱਕਿਆ ਮੁੱਦਾ

ਔਟਵਾ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਹੋਰ ਮੁਲਕਾਂ ਵਾਂਗ ਕੈਨੇਡਾ ਅਤੇ ਅਮਰੀਕਾ ਵਿੱਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਅਤੇ ਲੋਕਾਂ ਦੇ ਮਨ੍ਹਾਂ ਵਿੱਚੋਂ ਇਸ ਮਹਾਂਮਾਰੀ ਦਾ ਖੌਫ਼ ਬਿਲਕੁਲ ਘਟਦਾ ਜਾ ਰਿਹਾ ਹੈ।
ਇਸ ਦੇ ਚਲਦਿਆਂ ਇਨ੍ਹਾਂ ਦੋਵਾਂ ਮੁਲਕਾਂ ਦੇ ਐਮਪੀਜ਼ ਅਤੇ ਸਰਹੱਦੀ ਸ਼ਹਿਰਾਂ ਦੇ ਮੇਅਰਜ਼ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ, ਜਿਸ ਵਿੱਚ ਕੈਨੇਡਾ-ਅਮਰੀਕਾ ਸਰਹੱਦ ’ਤੇ ਲੱਗੀਆਂ ਕੋਰੋਨਾ ਪਾਬੰਦੀਆਂ ਨੂੰ ਜਲਦ ਤੋਂ ਜਲਦ ਹਟਾਏ ਜਾਣ ਦੀ ਮੰਗ ਕੀਤੀ ਗਈ।
ਇਸ ਖੁੱਲ੍ਹੀ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਨਿਆਗਰਾ ਫਾਲਜ਼ ਦੇ ਮੇਅਰ ਜਿਮ ਡਾਇਓ ਡਾਟੀ ਨੇ ਕਿਹਾ ਕਿ ਕੈਨੇਡਾ-ਅਮਰੀਕਾ ਸਰਹੱਦ ਵਪਾਰਕ ਕਾਰੋਬਾਰ ਨੂੰ ਮੱਦੇਨਜ਼ਰ ਰੱਖਦਿਆਂ ਬਹੁਤ ਮਾਈਨੇ ਰੱਖਦੀ ਐ। ਦੋਵਾਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਵਿੱਚ ਵੱਸਦੇ ਲੋਕਾਂ ਦੀ ਇਸੇ ਸਰਹੱਦ ਰਾਹੀਂ ਰੋਜ਼ੀ-ਰੋਟੀ ਚੱਲਦੀ ਹੈ।

Video Ad