ਕੈਨੇਡਾ ’ਚ ਟੋਰੀਆਂ ਦੀ ਲੀਡਰਸ਼ਿਪ ਦੌੜ ’ਚ ਪੈਟ੍ਰਿਕ ਬਰਾਊਨ ਨੂੰ ਇੱਕ ਹੋਰ ਝਟਕਾ

ਪ੍ਰਚਾਰ ਮੁਹਿੰਮ ਦੇ ਮੈਨੇਜਰ ਨੇ ਦਿੱਤਾ ਅਸਤੀਫ਼ਾ
ਪਹਿਲਾਂ ਦੋ ਐਮਪੀ ਛੱਡ ਚੁੱਕੇ ਨੇ ਸਾਥ
ਔਟਵਾ, 23 ਜੂਨ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੀ ਦੂਜੀ ਪ੍ਰਮੁੱਖ ਸਿਆਸੀ ਪਾਰਟੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਪੈਟ੍ਰਿਕ ਬਰਾਊਨ ਨੂੰ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦੇ ਮੈਨੇਜਰ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਦੋ ਐਮਪੀ ਉਨ੍ਹਾਂ ਦਾ ਸਾਥ ਛੱਡ ਕੇ ਪੌਇਲੀਐਵਰਾ ਦੇ ਸਮਰਥਨ ਵਿੱਚ ਚਲੇ ਗਏ ਸਨ। ਉੱਧਰ ਬੀਤੇ ਦਿਨੀਂ ਐਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਵੀ ਬਰਾਊਨ ਦੀ ਪ੍ਰਚਾਰ ਟੀਮ ਦੇ ਕੋ-ਚੇਅਰ ਦਾ ਅਹੁਦਾ ਛੱਡ ਦਿੱਤਾ ਸੀ। ਇਸ ਤਰ੍ਹਾਂ ਕੁੱਲ ਮਿਲਾ ਕੇ ਉਨ੍ਹਾਂ ਦਾ ਸਾਥ ਛੱਡਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦੀ ਕੰਜ਼ਰਵੇਟਿਵ ਲੀਡਰਸ਼ਿਪ ਪ੍ਰਚਾਰ ਟੀਮ ਨੇ ਦੱਸਿਆ ਕਿ ਟੀਮ ਦੇ ਮੈਨੇਜਰ ਸ਼ੌਨ ਸ਼ਨੈੱਲ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ, ਜੋ ਕਿ ਐਮਪੀ ਮਿਸ਼ੇਲ ਰੈਂਪਲ ਗਾਰਨਰ ਦੀ ਟੀਮ ਵਿੱਚ ਸ਼ਾਮਲ ਹੋ ਗਏ ਨੇ।

Video Ad
Video Ad