ਨੋਵਾ ਸਕੋਸ਼ੀਆ ’ਚ ਬਣਿਆ ਕੈਨੇਡਾ ਦਾ ਇੱਕ ਹੋਰ ਵੱਡਾ ਗੁਰੂ

ਹੈਲੀਫੈਕਸ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਅਤੇ ਵੈਨਕੁਵਰ ਤੋਂ ਬਾਅਦ ਨੋਵਾ ਸਕੋਸ਼ੀਆ ਵਿੱਚ ਵੀ ਕੈਨੇਡਾ ਦਾ ਇੱਕ ਹੋਰ ਵੱਡਾ ਗੁਰੂ ਘਰ ਬਣ ਗਿਆ ਹੈ, ਜਿੱਥੇ ਵੱਡੀ ਗਿਣਤੀ ਸਿੱਖ ਸੰਗਤ ਨਤਮਸਤਕ ਹੋ ਸਕੇਗੀ।
ਹੈਲੀਫੈਕਸ ਦੇ ਪਰਸਲਸ ਕੋਵ ਰੋਡ ’ਤੇ ਸਥਿਤ ਪੁਰਾਣੇ ਗੁਰਦੁਆਰਾ ਸਾਹਿਬ ਦੀ ਥਾਂ ’ਤੇ ਹੀ ਨਵੀਂ ਤੇ ਵੱਡੀ ਇਮਾਰਤ ਤਿਆਰ ਕੀਤੀ ਗਈ, ਜਿਸ ਦਾ ਉਦਘਾਟਨ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਪੁੱਜੀਆਂ।
ਮੈਰੀਟਾਈਟਮ ਸਿੱਖ ਸੋਸਾਇਟੀ ਦੀ ਪ੍ਰਧਾਨ ਸਿਮਰਦੀਪ ਕੌਰ ਹੁੰਦਲ ਨੇ ਦੱਸਿਆ ਕਿ ਜਦੋਂ 1978 ਵਿੱਚ ਹੈਲੀਫੈਕਸ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਬਣਿਆ ਸੀ, ਉਸ ਵੇਲੇ ਇਸ ਖੇਤਰ ਵਿੱਚ ਸਿਰਫ਼ 25 ਸਿੱਖ ਪਰਿਵਾਰ ਰਹਿੰਦੇ ਸੀ, ਪਰ ਹੁਣ ਇੱਥੇ ਸਿੱਖਾਂ ਪਰਿਵਾਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਚੁੱਕੀ ਹੈ।

Video Ad
Video Ad