ਅਮਰੀਕਾ ਦੇ ਰਾਸ਼ਟਰਪਤੀ ਦੀ ਟੀਮ ’ਚ ਸ਼ਾਮਲ ਹੋਵੇਗਾ ਇੱਕ ਹੋਰ ਭਾਰਤੀ

ਬਾਇਡਨ ਨੇ ਡਾ. ਆਰਤੀ ਪ੍ਰਭਾਕਰ ਨੂੰ ਨਾਮਜ਼ਦ ਕੀਤਾ ਵਿਗਿਆਨਕ ਸਲਾਹਕਾਰ

Video Ad

ਵਾਸ਼ਿੰਗਟਨ, 22 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਡਾ. ਆਰਤੀ ਪ੍ਰਭਾਕਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਸੀਨੀਅਰ ਵਿਗਿਆਨਕ ਸਲਾਹਕਾਰ ਨਾਮਜ਼ਦ ਕੀਤਾ ਹੈ।
ਡਾ. ਪ੍ਰਭਾਕਰ ਵਾਈਟ ਹਾਊਸ ਦੇ ‘ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪੌਲਸੀ’ ਦੇ ਡਾਇਰੈਕਟਰ ਦੀ ਜ਼ਿੰਮੇਦਾਰੀ ਸੌਂਪੀ ਜਾਵੇਗੀ। ਅਮਰੀਕੀ ਸੈਨੇਟ ਦੀ ਪੁਸ਼ਟੀ ਮਗਰੋਂ ਡਾ. ਆਰਤੀ ਪਹਿਲੀ ਪ੍ਰਵਾਸੀ ਮਹਿਲਾ ਹੋਵੇਗੀ, ਜੋ ਇਹ ਅਹੁਦਾ ਸੰਭਾਲੇਗੀ।
ਡਾ. ਆਰਤੀ ਪ੍ਰਭਾਕਰ ਦੀ ਨਾਮਜ਼ਦਗੀ ਦਾ ਐਲਾਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਹ ਇੱਕ ਬੇਹੱਦ ਸਨਮਾਨਤ ਇੰਜੀਨੀਅਰ ਅਤੇ ਵਿਹਾਰਕ ਭੌਤਿਕ ਵਿਗਿਆਨੀ ਹੈ। ਸਾਡੀਆਂ ਸੰਭਾਵਨਾਵਾਂ ਦਾ ਵਿਸਥਾਰ ਕਰਨ, ਸਾਡੀਆਂ ਸਭ ਤੋਂ ਮੁਸ਼ਕਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਅਸੰਭਵ ਨੂੰ ਸੰਭਵ ਬਣਾਉਣ ਲਈ ਉਹ ਆਫਿਸ ਆਫ਼ ਸਾਇੰਡ ਐਂਡ ਟੈਕਨਾਲੋਜੀ ਪੌਲਸੀ ਦੇ ਦਫ਼ਤਰ ਦੀ ਨੁਮਾਇੰਦਗੀ ਕਰੇਗੀ।

Video Ad