ਸਰੀ ਦਾ ਅਰਜੁਨ ਸਿੰਘ ਪੁਰੇਵਾਲ ਮੁੜ ਗ੍ਰਿਫ਼ਤਾਰ

ਕਿਡਨੈਪਿੰਗ ਮਾਮਲੇ ’ਚ ਕੱਢੇ ਗਏ ਸੀ ਕੈਨੇਡਾ ਪੱਧਰੀ ਵਾਰੰਟ

Video Ad

ਸਰੀ, 23 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਰੀ ਦੇ ਅਰਜੁਨ ਸਿੰਘ ਪੁਰੇਵਾਲ ਨੂੰ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮੁੜ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਕੈਨੇਡਾ ਪੱਧਰੀ ਵਾਰੰਟ ਕੱਢੇ ਗਏ ਸੀ।
ਅਰਜੁਨ ਪੁਰੇਵਾਲ ਨੂੰ ਕਿਡਨੈਪਿੰਗ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਸਜ਼ਾ ਹੋਣੀ ਸੀ, ਪਰ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣਾ ਕਰਦਿਆਂ ਉਹ ਫਰਾਰ ਹੋ ਗਿਆ। ਇਸ ’ਤੇ ਪੁਲਿਸ ਨੇ ਉਸ ਦੇ ਕੈਨੇਡਾ ਪੱਧਰੀ ਵਾਰੰਟ ਕੱਢ ਦਿੱਤੇ ਸੀ ਤੇ ਹੁਣ ਦੁਬਾਰਾ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਐ।

Video Ad