ਬਰੈਂਪਟਨ ਵਿਖੇ ਲੜਾਈ ਦੇ ਮਾਮਲੇ ’ਚ ਮਨਸ਼ਰਨ ਮੱਲ੍ਹੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ

ਬਰੈਂਪਟਨ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਸ਼ੈਰੀਡਨ ਪਲਾਜ਼ਾ ਵਿਚ ਬੀਤੀ 28 ਅਗਸਤ ਨੂੰ ਹੋਈ ਪੰਜਾਬੀ ਨੌਜਵਾਨਾਂ ਦੀ ਲੜਾਈ ਦੇ ਮਾਮਲੇ ਵਿਚ ਹਰਜੋਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਨਿਆਗਰਾ ਫਾਲਜ਼ ਦੇ 24 ਸਾਲਾ ਮਨਸ਼ਰਨ ਮੱਲ੍ਹੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਸ਼ਾਮ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁੱਟਮਾਰ ਦੇ ਮਾਮਲੇ ਵਿਚ ਇਕ ਹੋਰ ਸ਼ੱਕੀ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਕ ਕ੍ਰਿਪਾਨ ਦੀ ਸ਼ਮੂਲੀਅਤ ਵਾਲੇ ਇਸ ਮਾਮਲੇ ਵਿਚ ਕਈ ਜਣੇ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਦੇ ਆਧਾਰ ’ਤੇ ਕਾਰਵਾਈ ਨੂੰ ਅੱਗੇ ਵਧਾਇਆ ਗਿਆ। ਬਰੈਂਪਟਨ ਦੇ ਮੈਕਲਾਫ਼ਲਿਨ ਰੋਡ ਅਤੇ ਸਟੀਲਜ਼ ਐਵੇਨਿਊ ਇਲਾਕੇ ਵਿਚ 28 ਅਗਸਤ ਨੂੰ ਵੱਡੇ ਤੜਕੇ ਵਾਪਰੀ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਣ ਲੱਗੀ ਤਾਂ ਪੁਲਿਸ ਤੁਰਤ ਹਰਕਤ ਵਿਚ ਆ ਗਈ। ਮਾਮਲੇ ਦੀ ਪਹਿਲੀ ਗ੍ਰਿਫ਼ਤਾਰੀ ਵੁੱਡਸਟੌਕ ਦੇ ਹਰਜੋਤ ਸਿੰਘ ਵਜੋਂ ਕੀਤੀ ਗਈ ਹੈ ਅਤੇ ਹੁਣ ਮਨਸ਼ਰਨ ਮੱਲ੍ਹੀ ਨੂੰ ਹਿਰਾਸਤ ਵਿਚ ਲੈਣ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।

Video Ad
Video Ad