Home ਅਮਰੀਕਾ ਵਰਜੀਨੀਆ ਦੀ ਆਰਿਆ ਨੇ ਜਿੱਤਿਆ ‘ਮਿਸ ਇੰਡੀਆ ਯੂਐਸਏ’ ਖਿਤਾਬ

ਵਰਜੀਨੀਆ ਦੀ ਆਰਿਆ ਨੇ ਜਿੱਤਿਆ ‘ਮਿਸ ਇੰਡੀਆ ਯੂਐਸਏ’ ਖਿਤਾਬ

0
ਵਰਜੀਨੀਆ ਦੀ ਆਰਿਆ ਨੇ ਜਿੱਤਿਆ ‘ਮਿਸ ਇੰਡੀਆ ਯੂਐਸਏ’ ਖਿਤਾਬ

ਸੌਮਿਆ ਸ਼ਰਮਾ ਨੇ ਹਾਸਲ ਕੀਤਾ ਦੂਜਾ ਸਥਾਨ
ਵਾਸ਼ਿੰਗਟਨ, 7 ਅਗਸਤ (ਹਮਦਰਦ ਨਿਊਜ਼ ਸਰਵਿਸ) :
ਵਰਜੀਨੀਆ ਦੀ ਭਾਰਤੀ ਮੂਲ ਦੀ ਅਮਰੀਕੀ ਮੁਟਿਆਰ ਆਰਿਆ ਵਾਲਵੇਕਰ ਨੇ ਇਸ ਸਾਲ ‘ਮਿਸ ਇੰਡੀਆ ਯੂਐਸਏ’ ਦਾ ਖਿਤਾਬ ਆਪਣੇ ਨਾਮ ਕਰ ਲਿਆ। ਆਰਿਆ ਨੂੰ ਨਿਊਜਰਸੀ ਵਿੱਚ ਆਯੋਜਤ ਸਾਲਾਨਾ ਮੁਕਾਬਲੇ ਦੌਰਾਨ ਇਹ ਖਿਤਾਬ ਪਹਿਨਾਇਆ ਗਿਆ। ਇਸ ਕੰਪੀਟਸ਼ਨ ਵਿੱਚ ਸੌਮਿਆ ਸ਼ਰਮਾ ਦੂਜੇ ਅਤੇ ਸੰਜਨਾ ਚੇਕੁਰੀ ਤੀਜੇ ਸਥਾਨ ’ਤੇ ਰਹੀ।
‘ਮਿਸ ਇੰਡੀਆ ਯੂਐਸਏ-2022’ ਦੇ ਮੁਕਾਬਲਿਆਂ ਦਾ ਆਯੋਜਨ ਨਿਊਜਰਸੀ ਵਿੱਚ ਕਰਵਾਇਆ ਗਿਆ। ਇਹ ਤਾਜ ਇਸ ਵਾਰ ਵਰਜੀਨੀਆ ਦੀ ਭਾਰਤੀ ਮੂਲ ਦੀ ਅਮਰੀਕੀ ਮੁਟਿਆਰ ਆਰਿਆ ਵਾਲਵੇਕਰ ਨੇ ਹਾਸਲ ਕੀਤਾ।
ਅਦਾਕਾਰ ਬਣਨ ਦੀ ਇੱਛਾ ਰੱਖਦੀ ਆਰਿਆ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਫਿਲਮੀ ਪਰਦੇ ’ਤੇ ਦੇਖਣਾ ਚਾਹੁੰਦੀ ਹੈ। ਉਸ ਦਾ ਬਚਪਨ ਤੋਂ ਇਹੀ ਸੁਪਨਾ ਹੈ ਕਿ ਉਹ ਫਿਲਮਾਂ ਤੇ ਟੈਲੀਵਿਜ਼ਨ ਵਿੱਚ ਅਦਾਕਾਰੀ ਕਰੇ। ਆਰਿਆ ਵਾਲਵੇਕਰ ਨੇ ਕਿਹਾ ਕਿ ਉਸ ਨੂੰ ਨਵੀਂਆਂ- ਨਵੀਂਆਂ ਥਾਵਾਂ ’ਤੇ ਘੁੰਮਣ ਜਾਣਾ, ਖਾਣਾ ਪਕਾਣਾ ਅਤੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨਾ ਪਸੰਦ ਹੈ।
ਆਰਿਆ ਤੋਂ ਇਲਾਵਾ ਮਿਸ ਇੰਡੀਆ ਯੂਐਸਏ ਦੇ ਸਾਲਾਨਾ ਮੁਕਾਬਲੇ ਵਿੱਚ ਇਸ ਵਾਰ ਦੂਜੇ ਨੰਬਰ ’ਤੇ ਯੂਨਵਰਸਿਟੀ ਆਫ਼ ਵਰਜੀਨੀਆ ਦੀ ਵਿਦਿਆਰਥਣ ਸੌਮਿਆ ਸ਼ਰਮਾ ਰਹੀ। ਜਦਕਿ ਨਿਊਜਰਸੀ ਦੀ ਸੰਜਨਾ ਚੇਕੁਰੀ ਨੇ ਤੀਜਾ ਸਥਾਨ ਹਾਸਲ ਕੀਤਾ।