ਆਸਟਰੇਲੀਆ ਨੇ ਚੁੱਕਿਆ ਵੱਡਾ ਕਦਮ

ਆਪਣੀ ਪੂਰੀ ਅਬਾਦੀ ਦੀ ਡੀਐਨਏ ਸਕਰੀਨਿੰਗ ਕੀਤੀ ਸ਼ੁਰੂ

Video Ad

ਇਹ ਕਦਮ ਚੁੱਕਣ ਵਾਲਾ ਦੁਨੀਆ ਦਾ ਪਹਿਲਾ ਦੇਸ਼

ਮੈਲਬਰਨ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਆਸਟਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਤੇ ਭਵਿੱਖ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੱਡਾ ਤੇ ਵਿਲੱਖਣ ਕਦਮ ਚੁੱਕਿਆ ਹੈ। ਉਹ ਆਪਣੀ ਪੂਰੀ ਅਬਾਦੀ ਦੀ ਡੀਐਨਏ ਸਕਰੀਨਿੰਗ ਕਰ ਰਿਹਾ ਹੈ। ਇਹ ਪ੍ਰੋਜਕੈਟ ਸ਼ੁਰੂ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ।

ਸਰਕਾਰ ਦਾ ਮੰਨਣਾ ਹੈ ਕਿ ਅਬਾਦੀ ਦੀ ਡੀਐਨਏ ਸੈਂਪÇਲੰਗ ਕਰਨ ਨਾਲ ਇਹ ਪਤਾ ਲੱਗ ਸਕੇਗਾ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੈਂਸਰ ਅਤੇ ਡਾਇਬੀਟੀਜ਼ ਜਿਹੀਆਂ ਜੈਨੈਟਿਕ ਬਿਮਾਰੀਆਂ ਹੋਣ ਦੀ ਕਿੰਨੀ ਸੰਭਾਵਨਾ ਹੈ। ਆਮ ਤੌਰ ’ਤੇ ਮਹਿੰਗੀ ਮੰਨੀ ਜਾਣ ਵਾਲੀ ਡੀਐਨਏ ਸਕਰੀਨਿੰਗ ਦੀ ਸ਼ੁਰੂਆਤ ਆਸਟਰੇਲੀਆ ਵਿੱਚ ਮੈਲਬਰਨ ਸਥਿਤ ਮੋਨਾਸ਼ ਯੂਨੀਵਰਸਿਟੀ ਤੋਂ ਕੀਤੀ ਗਈ ਹੈ।

Video Ad