ਬੀ.ਸੀ. ’ਚ ਪੰਜਾਬੀ ਮਹਿਲਾ ਦੀ ਮੌਤ ਮਾਮਲੇ ’ਚ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ

ਗੁਰਪ੍ਰੀਤ ਸੰਘਾ ਸਣੇ ਦੋ ਔਰਤਾਂ ਨੂੰ ਟਰੱਕ ਨੇ ਮਾਰੀ ਸੀ ਟੱਕਰ

Video Ad

ਟਰੱਕ ਡਰਾਈਵਰ ਮੌਕੇ ’ਤੇ ਹੋ ਗਿਆ ਸੀ ਫਰਾਰ

ਸਕੁਐਮਿਸ਼ (ਬੀ.ਸੀ.), 23 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਦੇ ਸਕੁਐਮਿਸ਼ ਸ਼ਹਿਰ ਵਿੱਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਗੁਰਪ੍ਰੀਤ ਸੰਘਾ ਨਾਮ ਦੀ ਪੰਜਾਬੀ ਮਹਿਲਾ ਦੀ ਮੌਤ ਹੋ ਗਈ ਸੀ।
ਹਾਦਸੇ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਹੁਣ ਆਰਸੀਐਮਪੀ ਨੇ ਇਸ ਹਿੱਟ ਐਂਡ ਰਨ ਮਾਮਲੇ ਵਿੱਚ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਐ।
ਸਕੁਐਮਿਸ਼ ਆਰਸੀਐਮਪੀ ਭਾਵ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਇੰਸਪੈਕਟਰ ਰੌਬਰਟ ਡਾਈਕਸਟਰਾ ਨੇ ਦੱਸਿਆ ਕਿ ਬੀਤੀ 2 ਸਤੰਬਰ ਨੂੰ ਸਕੁਐਮਿਸ਼ ਦੇ ਪੇਮਬਰਟਨ ਅਤੇ ਕਲੀਵਲੈਂਡ ਐਵੇਨਿਊ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਇਸ ਦੌਰਾਨ ਇੱਕ ਟਰੱਕ ਬੇਕਾਬੂ ਹੋ ਕੇ ਬੱਸ ਸਟੌਪ ਦੇ ਨੇੜੇ ਖੜ੍ਹੀ ਗੱਡੀ ’ਤੇ ਪਲਟ ਗਿਆ, ਜਿਸ ਵਿੱਚ ਦੋ ਔਰਤਾਂ ਸਵਾਰ ਸਨ।

Video Ad