
ਆਰਸੀਐਮਪੀ ਨੇ ਭਾਲ ਲਈ ਮੰਗੀ ਲੋਕਾਂ ਦੀ ਮਦਦ
ਟੈਰੇਸ (ਬ੍ਰਿਟਿਸ਼ ਕੋਲੰਬੀਆ), 16 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਾਸੀ ਜਸਵਿੰਦਰ ਤੱਗੜ ਬੀਤੀ 17 ਜੁਲਾਈ ਨੂੰ ਲਾਪਤਾ ਹੋ ਗਈ ਸੀ, ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਾ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਜਸਵਿੰਦਰ ਦੀ ਭਾਲ ਲਈ ਇੱਕ ਵਾਰ ਲੋਕਾਂ ਦੀ ਮਦਦ ਮੰਗੀ ਐ।
ਆਰਸੀਐਮਪੀ ਭਾਵ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਬੀ.ਸੀ. ਦੇ ਟੈਰੇਸ ਸ਼ਹਿਰ ਦੀ ਵਾਸੀ 59 ਸਾਲ ਦੀ ਜਸਵਿੰਦਰ ਤੱਗੜ ਬੀਤੀ 17 ਜੁਲਾਈ ਨੂੰ ਆਪਣੇ ਘਰੋਂ ਅਚਾਨਕ ਲਾਪਤਾ ਹੋ ਗਈ। ਉ
ਟੈਰੇਸ ਆਰਸੀਐਮਪੀ ਨੇ ਲਾਪਤਾ ਮਹਿਲਾ ਦੀ ਭਾਲ ਲਈ ਇੱਕ ਵਾਰ ਫਿਰ ਲੋਕਾਂ ਦੀ ਮਦਦ ਮੰਗਦਿਆਂ ਕਿਹਾ ਕਿ ਜਿਸ ਕਿਸੇ ਨੂੰ ਵੀ ਜਸਵਿੰਦਰ ਤੱਗੜ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ 250-638-7400 ਕਾਲ ਕਰੇ।