
2016 ਵਿਚ ਐਲਾਨੀ ਹੈਲਥ ਐਮਰਜੰਸੀ ਹੁਣ ਤੱਕ ਹੈ ਜਾਰੀ
ਵੈਨਕੂਵਰ, 17 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਕੱਲੇ ਬੀ.ਸੀ. ਵਿਚ 10 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
ਇਹ ਅੰਕੜਾ ਅਪ੍ਰੈਲ 2016 ਤੋਂ ਹੁਣ ਤੱਕ ਦਾ ਹੈ ਜਦੋਂ ਇਸ ਰੁਝਾਨ ਨੂੰ ਹੈਲਥ ਐਮਰਜੰਸੀ ਐਲਾਨਿਆ ਗਿਆ ਸੀ।
ਬੀ.ਸੀ. ਕੋਰੋਨਰ ਸਰਵਿਸ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਇਕ ਹਜ਼ਾਰ ਤੋਂ ਵੱਧ ਜਾਨਾਂ ਗਈਆਂ ਜੋ ਹੁਣ ਤੱਕ ਦਾ ਸਿਖਰਲਾ ਅੰਕੜਾ ਬਣਦਾ ਹੈ।