Home ਮੰਨੋਰੰਜਨ ਬੀ ਮਾਨ ਦਾ ਗਾਇਆ ਗੀਤ ‘ਝਾਂਜਰ’ ਰਿਲੀਜ

ਬੀ ਮਾਨ ਦਾ ਗਾਇਆ ਗੀਤ ‘ਝਾਂਜਰ’ ਰਿਲੀਜ

0
ਬੀ ਮਾਨ ਦਾ ਗਾਇਆ ਗੀਤ ‘ਝਾਂਜਰ’ ਰਿਲੀਜ

ਚੰਡੀਗੜ, 2 ਦਸੰਬਰ (ਪ੍ਰੀਤਮ ਲੁਧਿਆਣਵੀ) : ਸੁਰੀਲੀ ਤੇ ਮਿੱਠੀ ਆਵਾਜ ਦੇ ਮਾਲਕ ਗਾਇਕ ਬੀ ਮਾਨ ਦਾ
ਨਵਾਂ ਸਿੰਗਲ ਟਰੈਕ ‘ਝਾਂਜਰ’ ਰਿਲੀਜ ਕੀਤਾ ਗਿਆ। ਬਲੈਕ ਪੁਆਇੰਟ ਮਿਊਜਕ ਅਤੇ ਸੈਮੀ (ਯੂ.ਐਸ.ਏ) ਦੀ ਪੇਸ਼ਕਸ਼
ਇਸ ਗੀਤ ਨੂੰ ਨਾਮਵਰ ਗੀਤਕਾਰ ਹੈਪੀ ਖੰਨੇ ਵਾਲੇ ਨੇ ਕਲਮਬੰਦ ਕੀਤਾ ਹੈ। ਇਸਦਾ ਸੰਗੀਤ ਰੋਮੀ ਸਿੰਘ ਦੁਆਰਾ ਅਤੇ
ਵੀਡੀਉ ਐਸ ਪੀ ਮਾਨ ਤੇ ਸੱਤਾ ਢਿੱਲੋਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਵਿੱਚ ਅਦਾਕਾਰਾ ਜੂਹੀ
ਸਾਰਣਯਾ ਤੇ ਅਦਾਕਾਰ ਦਵਿੰਦਰ ਗੁਰੋਂ ਨੇ ਆਪਣੀ ਕਮਾਲ-ਮਈ ਅਦਾਕਾਰੀ ਦੇ ਜੌਹਰ ਦਿਖਾਉਂਦੇ ਹੋਏ ਬਹੁਤ ਹੀ
ਵਧੀਆ ਸਲਾਹੁਣਯੋਗ ਕੰਮ ਕੀਤਾ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੀਤਕਾਰ ਹੈਪੀ ਖੰਨੇ ਵਾਲੇ ਨੇ ਕਿਹਾ, ‘‘ਸਾਡੀ ਪੂਰੀ ਟੀਮ ਨੂੰ ਉਮੀਦ ਹੈ ਕਿ
‘ਝਾਂਜਰ’ ਗੀਤ ਸਰੋਤਿਆਂ ਦੇ ਦਿਲਾਂ ’ਤੇ ਸ਼ਾਨਦਾਰ ਛਾਪ ਛੱਡਦਿਆਂ ਸਮੁੱਚੀ ਟੀਮ ਨੂੰ ਜਰੂਰ ਬੁਲੰਦੀਆਂ ਬਖਸ਼ੇਗਾ। ਏਸੇ
ਆਸ ਉਮੀਦ ਨਾਲ ਟੀਮ ਬੜੀ ਮੇਹਨਤ ਤੇ ਸਾਧਨਾ ਕਰਨ ਪਿੱਛੋਂ ਗੀਤ ਲੈਕੇ ਸਰੋਤਿਆਂ ਦੇ ਰੂ-ਬ-ਰੂ ਹੋਈ ਹੈ।’’