
ਨੌਰਥ ਕੈਰੋਲਾਈਨਾ ਵਿਚ ਵਾਪਰੀਆਂ ਘਟਨਾਵਾਂ ਤੋਂ ਸਿੱਖ ਚਿੰਤਤ
ਸ਼ਾਰਲੈਟ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨੌਰਥ ਕੈਰੋਲਾਈਨਾ ਸੂਬੇ ਵਿਚ ਗੁਰਦਵਾਰਾ ਸਾਹਿਬ ਖਾਲਸਾ ਦਰਬਾਰ ਉਤੇ ਪਿਛਲੇ ਕੁਝ ਮਹੀਨੇ ਦੌਰਾਨ ਕਈ ਹਮਲੇ ਹੋ ਚੁੱਕੇ ਹਨ। ਹਮਲਾਵਰ ਇਕ ਵਾਰ ਗੁਰੂ ਘਰ ਦੀਆਂ ਬਾਰੀਆਂ ਤੋੜ ਗਏ ਅਤੇ ਇਕ ਵਾਰ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਟੁੱਟੀਆਂ ਹੋਈਆਂ ਸਨ। ਹਿੰਸਾ ਦੀਆਂ ਕਈ ਵਾਰਦਾਤਾਂ ਮਗਰੋਂ ਅਮਰੀਕਾ ਵਸਦੇ ਸਿੱਖ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਨਜ਼ਰ ਆ ਰਹੇ ਹਨ।