Home ਇੰਮੀਗ੍ਰੇਸ਼ਨ ‘ਕੈਨੇਡਾ ’ਚ ਖ਼ਤਮ ਹੋਇਆ ਪਾਸਪੋਰਟ ਅਰਜ਼ੀਆਂ ਦਾ ਬੈਕਲਾਗ’

‘ਕੈਨੇਡਾ ’ਚ ਖ਼ਤਮ ਹੋਇਆ ਪਾਸਪੋਰਟ ਅਰਜ਼ੀਆਂ ਦਾ ਬੈਕਲਾਗ’

0
‘ਕੈਨੇਡਾ ’ਚ ਖ਼ਤਮ ਹੋਇਆ ਪਾਸਪੋਰਟ ਅਰਜ਼ੀਆਂ ਦਾ ਬੈਕਲਾਗ’

ਹੈਮਿਲਟਨ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਪਾਸਪੋਰਟ ਅਰਜ਼ੀਆਂ ਦਾ ਵੱਡਾ ਬੈਕਲਾਗ ਖ਼ਤਮ ਹੋਣ ਦਾ ਦਾਅਵਾ ਕਰਦਿਆਂ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਸਰਵਿਸ ਕੈਨੇਡਾ ਕੋਲ ਲਟਕ ਰਹੀਆਂ 98 ਫ਼ੀ ਸਦੀ ਅਰਜ਼ੀਆਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਕੁਝ ਲੋਕ ਜੋ ਹੁਣ ਵੀ ਉਡੀਕ ਕਰ ਰਹੇ ਹਨ, ਉਨ੍ਹਾਂ ਦੇ ਆਪੋ-ਆਪਣੇ ਮਸਲੇ ਹੋ ਸਕਦੇ ਹਨ। ਹੈਮਿਲਟਨ ਵਿਖੇ ਕੈਬਨਿਟ ਮੰਤਰੀਆਂ ਦੀ ਬੈਠਕ ਦੌਰਾਨ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੂਲਡ ਨੇ ਕਿਹਾ ਕਿ ਕੈਨੇਡਾ ਵਾਸੀ ਹੁਣ ਯਕੀਨ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਸਮੇਂ ’ਤੇ ਪਾਸਪੋਰਟ ਮਿਲ ਜਾਵੇਗਾ, ਬਾਸ਼ਰਤੇ ਅਰਜ਼ੀ ਵਿਚ ਕੋਈ ਤਰੁਟੀ ਨਾ ਹੋਵੇ।