ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ’ਚ ਹੋਈ ਬੇਅਦਬੀ

ਨੰਗ ਸਿਰ ਤੇ ਜੁੱਤੇ ਪਾ ਕੇ ਘੁੰਮੀ ਫ਼ਿਲਮ ਦੀ ਸ਼ੂਟਿੰਗ ਕਰਨ ਆਈ ਟੀਮ

Video Ad

ਇਸਲਾਮਾਬਾਦ, 3 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਐ। ਇਹ ਬੇਅਦਬੀ ਉਸ ਵੇਲੇ ਹੋਈ, ਜਦੋਂ ਕੁਝ ਲੋਕ ਇੱਕ ਫਿਲਮ ਦੀ ਸ਼ੂਟਿੰਗ ਕਰਨ ਲਈ ਉੱਥੇ ਪੁੱਜੇ ਹੋਏ ਸੀ। ਫਿਲਮ ਦੀ ਸਟਾਰ ਕਾਸਟ ਤੇ ਹੋਰ ਟੀਮ ਮੈਂਬਰ ਗੁਰੂ ਘਰ ਵਿੱਚ ਜੁੱਤੇ ਪਾ ਕੇ ਤੇ ਨੰਗੇ ਸਿਰ ਘੁੰਮਦੇ ਦਿਖਾਈ ਦਿੱਤੇ।
ਦਰਅਸਲ, ਕੁਝ ਦਿਨ ਪਹਿਲਾਂ ਗੁਰਦੁਆਰਾ ਪੰਜਾ ਸਾਹਿਬ ਵਿਖੇ ਫ਼ਿਲਮ ਦੀ ਸ਼ੂਟਿੰਗ ਲਈ ਇੱਕ ਟੀਮ ਪੁੱਜੀ ਸੀ। ਇਨ੍ਹਾਂ ਵੱਲੋਂ ‘ਲਾਹੌਰ-ਲਾਹੌਰ ਏ’ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸਟਾਰ ਕਾਸਟ ਤੇ ਟੀਮ ਗੁਰੂ ਘਰ ਵਿੱਚ ਜੁੱਤੇ ਪਾ ਕੇ ਸ਼ੂਟਿੰਗ ਕਰਦੇ ਦਿਖਾਈ ਦਿੱਤੀ। ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ਵਿੱਚ ਸਥਿਤ ਐ। ਇਸੇ ਗੁਰੂ ਘਰ ਵਿੱਚ ਇਹ ਘਟਨਾ ਵਾਪਰੀ।
ਉੱਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਐ।

Video Ad