ਭਾਰਤ ’ਚ ਕੋਰੋਨਾ ਦੇ ਰੋਜ਼ਾਨਾ ਕੇਸਾਂ ’ਚ ਵੱਡੀ ਗਿਰਾਵਟ

24 ਘੰਟਿਆਂ ’ਚ ਮਿਲੇ ਸਿਰਫ਼ 937 ਨਵੇਂ ਕੇਸ

Video Ad

ਨਵੀਂ ਦਿੱਲੀ, 7 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਹੋਰਨਾ ਮੁਲਕਾਂ ਵਾਂਗ ਭਾਰਤ ਵਿੱਚ ਵੀ ਕੋਰੋਨਾ ਦਾ ਖੌਫ਼ ਖਤਮ ਹੋ ਚੁੱਕਾ ਹੈ, ਪਰ ਇਸ ਦੇ ਰੋਜ਼ਾਨਾ ਕੇਸ ਸਾਹਮਣੇ ਆ ਰਹੇ ਨੇ। ਹੁਣ ਇਨ੍ਹਾਂ ਰੋਜ਼ਾਨਾ ਕੇਸਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚਲਦਿਆਂ ਪਿਛਲੇ 24 ਘੰਟਿਆਂ ਦੌਰਾਨ ਸਿਰਫ਼ 937 ਨਵੇਂ ਕੇਸ ਸਾਹਮਣੇ ਆਏ, ਜਦਕਿ ਇਸ ਤੋਂ ਪਹਿਲਾਂ 1 ਹਜ਼ਾਰ ਤੋਂ ਲੈ ਕੇ 2 ਹਜ਼ਾਰ ਤੱਕ ਕੇਸ ਸਾਹਮਣੇ ਆ ਰਹੇ ਸੀ।
ਮੌਤਾਂ ਦੇ ਅੰਕੜੇ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਐ। ਇਸ ਦੇ ਚਲਦਿਆਂ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਂਮਾਰੀ ਦੇ ਚਲਦਿਆਂ 7 ਮਰੀਜ਼ਾਂ ਨੇ ਦਮ ਤੋੜ ਦਿੱਤਾ। ਹੁਣ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 4 ਕਰੋੜ 46 ਲੱਖ 61 ਹਜ਼ਾਰ 516 ਹੋ ਗਈ ਹੈ। ਪਿਛਲੇ 24 ਘੰਟੇ ਇੱਕ ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹਨ। ਇਸੇ ਦੇ ਨਾਲ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 14 ਹਜ਼ਾਰ 515 ਰਹਿ ਗਈ ਹੈ। ਕੋਰੋਨਾ ਤੋਂ ਮਰਨੇ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 5 ਲੱਖ 30 ਹਜ਼ਾਰ 509 ਪਹੁੰਚ ਗਈ। 24 ਘੰਟੇ ਵਿੱਚ ਕੁੱਲ ਨੌਂ ਮੌਤ ਦੇ ਮਾਮਲੇ ਵਿੱਚ ਕੇਰਲ ਕੇ ਸੱਤ ਲੋਕ ਵੀ ਸ਼ਾਮਲ ਹਨ। ਦੇਸ਼ ਵਿੱਚ ਹੁਣ ਤੱਕ ਨੇੜੇ 220 ਕਰੋੜ ਕਰੋਨਾ ਵੈਕਸੀਨ ਦੇ ਡੋਜ਼ ਦਿੱਤੇ ਗਏ ਹਨ। ਪਿਛਲੇ 24 ਘੰਟੇ ਵਿੱਚ 23 ਹਜ਼ਾਰ 160 ਨੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਈ। ਨਵੇਂ ਅੰਕੜਿਆਂ ਕਾਰਨ ਦੇਸ਼ ਵਿੱਚ ਕਰੋਨਾ ਵਾਇਰਸ ਦੇ ਸੰਕਰਮਣ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 14 ਹਜ਼ਾਰ 515 ਰਹਿ ਗਈ ਹੈ, ਜੋ ਕੁੱਲ ਕੇਸਾਂ ਦਾ 0.03 ਹੈ।

Video Ad