ਅਮਰੀਕਾ ’ਚ ਬੰਦੂਕ ਸੱਭਿਆਚਾਰ ਵਿਰੁੱਧ ਬਿਲ ਪਾਸ

ਵਿਰੋਧ ’ਚ 213 ਤੇ ਪੱਖ ’ਚ ਪਈਆਂ 217 ਵੋਟਾਂ

Video Ad

ਵਾਸ਼ਿੰਗਟਨ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਬੰਦੂਕ ਸੱਭਿਆਚਾਰ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਗੰਭੀਰਤਾ ਜਤਾਉਂਦਿਆਂ ਸੰਸਦ ਦੇ ਹੇਠਲੇ ਸਦਨ ‘ਪ੍ਰਤੀਨਿਧੀ ਸਭਾ’ ਵਿੱਚ ਇੱਕ ਬਿੱਲ ਪਾਸ ਕਰ ਦਿੱਤਾ ਗਿਆ।
ਦਹਾਕਿਆਂ ਬਾਅਦ ਅਸਾਲਟ ਰਾਈਫ਼ਲਸ ’ਤੇ ਪਾਬੰਦੀ ਲਈ ਇਹ ਕਾਰਵਾਈ ਕੀਤੀ ਗਈ। ਹੁਣ ਸੰਸਦ ਦੇ ਉੱਪਰਲੇ ਸਦਨ ਸੈਨੇਟ ਵਿੱਚ ਇਸ ਦਾ ਪਾਸ ਹੋਣਾ ਜ਼ਰੂਰੀ ਹੈ ਤਾਂ ਜੋ ਇਸ ਨੂੰ ਕਾਨੂੰਨ ਬਣਾਇਆ ਜਾ ਸਕੇ।

ਮੰਨਿਆ ਜਾ ਰਿਹਾ ਹੈ ਕਿ ਸੈਨੇਟ ਵਿੱਚ ਇਸ ਦੇ ਪਾਸ ਹੋਣ ਵਿੱਚ ਕਈ ਮੁਸ਼ਕਲਾਂ ਆ ਸਕਦੀਆਂ ਨੇ। ਹੇਠਲੇ ਸਦਨ ਵਿੱਚ ਬਿਲ ਨੂੰ ਡੈਮੋਕਰੇਟਿਕ ਪਾਰਟੀ ਨੇ ਪੇਸ਼ ਕੀਤਾ ਸੀ। ਉੱਥੇ ਉਨ੍ਹਾਂ ਦੀ ਗਿਣਤੀ ਚੰਗੀ ਹੈ, ਪਰ ਸੈਨੇਟ ਵਿੱਚ ਰਿਪਬਲੀਕਨ ਪਾਰਟੀ ਦਾ ਦਬਦਬਾਅ ਹੈ।
ਇਸ ਦੇ ਚਲਦਿਆਂ ਉੱਥੇ ਇਹ ਬਿਲ ਡਿੱਗ ਸਕਦਾ ਹੈ। ਹੇਠਲੇ ਸਦਨ ਵਿੱਚ ਇਸ ਬਿਲ ਨੂੰ ਪਾਸ ਕਰਾਉਣ ਲਈ ਸਿਰਫ਼ ਦੋ ਰਿਪਬਲੀਕਨ ਸੰਸਦ ਮੈਂਬਰਾਂ ਨੇ ਹੀ ਡੈਮੋਕਰੇਟਾਂਦਾ ਸਾਥ ਦਿੱਤਾ ਸੀ। ਪ੍ਰਤੀਨਿਧੀ ਸਭਾ ਵਿੱਚ ਬਿਲ ਦੇ ਪੱਖ ਵਿੱਚ 217, ਜਦਕਿ ਵਿਰੋਧ ਵਿੱਚ 213 ਵੋਟਾਂ ਪਈਆਂ।
ਹੇਠਲੇ ਸਦਨ ਦੀ ਸਪਿਕਰ ਨੈਨਸੀ ਪੇਲੋਸੀ ਨੇ ਬਿਲ ਨੂੰ ਅਹਿਮ ਦੱਸਿਆ, ਕਿਉਂਕਿ ਇਸ ’ਤੇ ਕਾਨੂੰਨ ਬਣਨਨਾਲ ਦੇਸ਼ ਵਿੱਚ ਘਾਤਕ ਹਥਿਆਰਾਂ ਦੀ ਵਿਕਰੀ ਰੁਕ ਜਾਵੇਗੀ।

Video Ad