ਕੈਨੇਡਾ ਵਾਸੀਆਂ ਨੂੰ ਟੈਕਸ ਰਿਆਇਤ ਲਈ ਬਿਲ ਸੰਸਦ ਵਿਚ ਪੇਸ਼

ਪੌਇਲੀਐਵਰਾ ਨੇ ਪਹਿਲੇ ਹੀ ਦਿਨ ਮਹਿੰਗਾਈ ’ਤੇ ਘੇਰੀ ਲਿਬਰਲ ਸਰਕਾਰ

Video Ad

ਐਨ.ਡੀ.ਪੀ. ਦੇ ਜਗਮੀਤ ਸਿੰਘ ਨੇ ਵੀ ਸਰਕਾਰ ’ਤੇ ਕੀਤੇ ਸ਼ਬਦੀ ਹਮਲੇ

ਔਟਵਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸੰਸਦ ਦਾ ਪਤਝੜ ਰੁੱਤ ਇਜਲਾਸ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਜਿਸ ਦੌਰਾਨ ਲਿਬਰਲ ਸਰਕਾਰ ਨੇ ਘੱਟ ਆਮਦਨ ਵਾਲਿਆਂ ਦੀ ਆਰਥਿਕ ਮਦਦ ਲਈ ਜੀ.ਐਸ.ਟੀ., ਹਾਊਸਿੰਗ ਅਤੇ ਡੈਂਟਲ ਕੇਅਰ ਵਾਲੇ ਬਿਲ ਪੇਸ਼ ਕਰ ਦਿਤੇ।
ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਪਿਅਰੇ ਪੌਇਲੀਐਵਰਾ ਨੇ ਪਹਿਲੇ ਪ੍ਰਸ਼ਨਕਾਲ ਵਿਚ ਹਿੱਸਾ ਲਿਆ ਅਤੇ ਮਹਿੰਗਾਈ ਸਣੇ ਕਈ ਮੁੱਦਿਆਂ ’ਤੇ ਲਿਬਰਲ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਵਿਚ ਸਰਕਾਰ ਦੇ ਆਗੂ ਮਾਰਕ ਹੌਲੈਂਡ ਨੇ ਸਿਆਸੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਅਤੇ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨਵੇਂ ਆਗੂ ਦੀ ਨੁਕਤਾਚੀਨੀ ਕਰਨੀ ਵੀ ਨਾ ਭੁੱਲੇ।

Video Ad