ਬਾਲੀਵੁਡ ਅਦਾਕਾਰਾ ਆਸ਼ਾ ਪਾਰੇਖ ਨੂੰ ਮਿਲੇਗਾ ‘ਦਾਦਾ ਸਾਹਿਬ ਫਾਲਕੇ’ ਐਵਾਰਡ

ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਦਰੌਪਦੀ ਮੁਰਮੂ 30 ਸਤੰਬਰ ਨੂੰ ਕਰਨਗੇ ਸਨਮਾਨ

Video Ad

ਕਟੀ ਪਤੰਗ ਸਣੇ 95 ਤੋਂ ਵੱਧ ਫਿਲਮਾਂ ’ਚ ਕੰਮ ਕਰ ਚੁੱਕੀ ਐ ਆਸ਼ਾ ਪਾਰੇਖ

ਮੁੰਬਈ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਇਸ ਸਾਲ ‘ਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਭਾਰਤ ਸਰਕਾਰ ਵੱਲੋਂ 30 ਸਤੰਬਰ ਨੂੰ ਰਾਸ਼ਟਰਪਤੀ ਦਰੌਪਦੀ ਮੁਰਮੂ ਇਹ ਖਿਤਾਬ ਅਦਾਕਾਰਾ ਨੂੰ ਸੌਂਪਣਗੇ। ਹਿੰਦੀ ਫਿਲਮਾਂ ’ਚ ਅਹਿਮ ਯੋਗਦਾਨ ਪਾਉਣ ਬਦਲੇ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਾ ਪਾਰੇਖ ਨੇ ਕਈ ਸਾਲ ਤੱਕ ਹਿੰਦੀ ਸਿਨੇਮਾ ’ਤੇ ਰਾਜ ਕੀਤਾ ਅਤੇ ਉਹ ਆਪਣੇ ਜ਼ਮਾਨੇ ਦੀਆਂ ਟੌਪ ਐਕਸਟਰਸ ਵਿੱਚ ਸ਼ਾਮਲ ਸੀ।
ਆਸ਼ਾ ਪਾਰੇਖ ਨੇ ਫਿਲਮਾਂ ਵਿੱਚ ਕਈ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਏ। ਉਹ ਕਟੀ ਪਤੰਗ, ਤੀਜੀ ਮੰਜ਼ਿਲ, ਆਯਾ ਸਾਵਨ ਝੂਮ ਕੇ, ਲਵ ਇਨ ਟੋਕਿਓ ਜਿਹੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਨਜ਼ਰ ਆਈ।

Video Ad