
ਵੱਧ ਤਨਖਾਹਾਂ ਤੇ ਸਹੂਲਤਾਂ ਦੀ ਮੰਗ ਦਾ ਚੁੱਕਿਆ ਮੁੱਦਾ
ਬਰੈਂਪਟਨ, 26 ਦਸੰਬਰ ( ਰਾਜ ਗੋਗਨਾ / ਕੁਲਤਰਨ ਪਧਿਆਣਾ) : ਕੈਨੇਡਾ ਅਤੇ ਅਮਰੀਕਾ ਵਿੱਚ ਬਰਫ਼ਬਾਰੀ ਤੇ ਕੜਾਕੇ ਦੀ ਠੰਢ ਨੇ ਕਹਿਰ ਮਚਾਇਆ ਹੋਇਆ ਐ। ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਨੇ। ਇਸੇ ਦੌਰਾਨ ਬਰੈਂਪਟਨ ਦੇ ਟਰੱਕ ਡਰਾਈਵਰਾਂ ਨੇ ਚਿੰਗੁਆਕੌਸੀ ਪਾਰਕ ਵਿੱਚ ਇਕੱਠ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਆਪਣੀਆਂ ਇਨ੍ਹਾਂ ਮੰਗਾਂ ਦਾ ਮੁੱਦਾ ਚੁੱਕਦਿਆਂ ਮੀਡੀਆ ਨਾਲ ਗੱਲਬਾਤ ਕੀਤੀ।