ਭਾਰ ਘਟਾਉਣ ਦੀ ਇੱਛਾ ਰੱਖਣ ਵਾਲਿਆਂ ਦੀ ਮਨਪਸੰਦ ਸਬਜ਼ੀ ਬਰੋਕਲੀ

ਬ੍ਰੋਕਲੀ ਫੁੱਲਗੋਭੀ ਦੀ ਤਰ੍ਹਾਂ ਦਿਖਾਈ ਦੇਣ ਵਾਲੀ ਸਬਜ਼ੀ ਹੈ। ਇਸ ਸਬਜ਼ੀ ’ਚ ਕਈ ਵਿਟਾਮਿਨ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਬ੍ਰੋਕਲੀ ਖੂਨ ਸਾਫ ਕਰਨ ਦੇ ਨਾਲ-ਨਾਲ ਸਰੀਰ ’ਚ ਮੌਜ਼ੂਦ ਸਾਰੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦੀ ਹੈ।
ਆਓ ਜਾਣਦੇ ਹਾਂ ਬ੍ਰੋਕਲੀ ਦੇ ਫਾਇਦਿਆਂ ਬਾਰੇ। ਬ੍ਰੋਕਲੀ ਖਾਣ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

Video Ad

ਇਸ ’ਚ ਮੌਜ਼ੂਦ ਬੀਟਾ-ਕੈਟੋਰੀਨ ਮੋਤੀਆਬਿੰਦ ਰੋਕਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਵੀ ਮਦਦ ਕਰਦਾ ਹੈ। ਆਹਾਰ ’ਚ ਬ੍ਰੋਕਲੀ ਸ਼ਾਮਲ ਕਰਨ ਨਾਲ ਕੈਂਸਰ ਦਾ ਖਤਰਾ ਕਾਫੀ ਘੱਟ ਜਾਂਦਾ ਹੈ। ਬ੍ਰੋਕਲੀ ਖਾਣ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ। ਇਸ ’ਚ ਮੌਜ਼ੂਦ ਕੈਲਸ਼ੀਅਮ, ਮੈਗਾਨੀਸ਼ੀਅਮ ਅਤੇ ਜਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਬ੍ਰੋਕਲੀ ’ਚ ਬਹੁਤ ਘੱਟ ਮਾਤਰਾ ’ਚ ਕੈਲੋਰੀ ਹੋਣ ਦੇ ਕਾਰਨ ਲੋਕ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨਾ ਪਸੰਦ ਕਰਦੇ ਹਨ। ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਇਹ ਮਨਪਸੰਦੀ ਸਬਜ਼ੀ ਹੈ।

Video Ad