
200 ਬਖਤਰਬੰਦ ਗੱਡੀਆਂ ਭੇਜਣ ਦਾ ਕੀਤਾ ਐਲਾਨ
ਔਟਵਾ, 19 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਜੰਗ ਨਾਲ ਜੂਝ ਰਹੇ ਯੂਕਰੇਨ ਦੀ ਮਦਦ ਲਈ ਕੈਨੇਡਾ 200 ਤੋਂ ਵੱਧ ਹੋਰ ਬਖ਼ਤਰਬੰਦ ਗੱਡੀਆਂ ਭੇਜੇਗਾ। ਯੂਕਰੇਨ ਦੌਰੇ ’ਤੇ ਗਈ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕੈਨੇਡਾ ਨੇ ਰੂਸੀ ਅੰਬੈਸਡਰ ਨੂੰ ਸੰਮਨ ਭੇਜਦੇ ਹੋਏ ਰੂਸ ਵੱਲੋਂ ਯੂਕਰੇਨ ਦੇ ਨਾਗਰਿਕਾਂ ’ਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਐ।