ਕੈਨੇਡਾ ਦੀਆਂ ਏਅਰਲਾਈਨਜ਼ ਨੇ ਸਭ ਤੋਂ ਵੱਧ ਖੱਜਲ-ਖੁਆਰ ਕੀਤੇ ਹਵਾਈ ਮੁਸਾਫ਼ਰ

ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਹਵਾਈ ਅੱਡਿਆਂ ਦੀ ਕਾਰਗੁਜ਼ਾਰੀ ਵੀ ਮਾੜੀ

Video Ad

ਮੌਂਟਰੀਅਲ, 5 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਪੂਰੀ ਦੁਨੀਆਂ ਵਿਚ ਹਵਾਈ ਮੁਸਾਫ਼ਰਾਂ ਲਈ ਪਿਛਲਾ ਵੀਕਐਂਡ ਮੁਸ਼ਕਲਾਂ ਭਰਿਆ ਰਿਹਾ ਪਰ ਕੈਨੇਡੀਅਨ ਏਅਰਲਾਈਨਜ਼ ਅਤੇ ਹਵਾਈ ਅੱਡਿਆਂ ਨੇ ਸਭ ਤੋਂ ਮਾੜੀ ਕਾਰਗੁਜ਼ਾਰੀ ਦਿਖਾਈ।
ਐਤਵਾਰ ਨੂੰ ਏਅਰ ਕੈਨੇਡਾ ਦੀਆਂ 67 ਫ਼ੀ ਸਦੀ ਫ਼ਲਾਈਟਸ ਦੇਰ ਨਾਲ ਪੁੱਜੀਆਂ ਜਦਕਿ ਵੈਸਟਜੈਟ 55 ਫ਼ੀ ਸਦੀ ਉਡਾਣਾਂ ਨਾਲ ਤੀਜੇ ਸਥਾਨ ’ਤੇ ਰਹੀ। ਹਵਾਈ ਅੱਡਿਆਂ ਦੇ ਮਾਮਲੇ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 53 ਫ਼ੀ ਸਦੀ ਫਲਾਈਟਸ ਦੇਰ ਨਾਲ ਰਵਾਨਾ ਹੋਈਆਂ।
ਫ਼ਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਮੌਂਟਰੀਅਲ ਹਵਾਈ ਅੱਡੇ ਤੋਂ 43 ਫ਼ੀ ਸਦੀ ਫ਼ਲਾਈਟਸ ਦੇਰ ਨਾਲ ਰਵਾਨਾ ਹੋਈਆਂ ਅਤੇ ਇਹੀ ਹਾਲ ਲੰਡਨ ਦੇ ਹੀਥਰੋ ਹਵਾਈ ਅੱਡੇ ਦਾ ਰਿਹਾ।

Video Ad