Home ਕੈਨੇਡਾ ਕੈਨੇਡਾ : ਹਮਲੇ ਤੋਂ ਪਹਿਲਾਂ ਜੋਤੀ ਮਾਨ ਨੂੰ ਮਿਲੀ ਸੀ ਜਾਨੋ ਮਾਰਨ ਦੀ ਧਮਕੀ

ਕੈਨੇਡਾ : ਹਮਲੇ ਤੋਂ ਪਹਿਲਾਂ ਜੋਤੀ ਮਾਨ ਨੂੰ ਮਿਲੀ ਸੀ ਜਾਨੋ ਮਾਰਨ ਦੀ ਧਮਕੀ

0
ਕੈਨੇਡਾ : ਹਮਲੇ ਤੋਂ ਪਹਿਲਾਂ ਜੋਤੀ ਮਾਨ ਨੂੰ ਮਿਲੀ ਸੀ ਜਾਨੋ ਮਾਰਨ ਦੀ ਧਮਕੀ

ਨਹੀਂ ਲੱਭਿਆ ਮੀਡੀਆਕਾਰ ’ਤੇ ਹਮਲਾ ਕਰਨ ਵਾਲਿਆਂ ਦਾ ਸੁਰਾਗ

ਪੁਲਿਸ ਨੇ ਹਮਲੇ ਨੂੰ ਮੰਨਿਆ ”ਟਰਗੇਟ” ਹਮਲਾ

ਬਰੈਂਪਟਨ, 12 ਅਗਸਤ (ਤਰਨਜੀਤ ਕੌਰ ਘੁੰਮਣ) : ਕੈਨੇਡਾ ਦੇ ਵਿੱਚ ਪੰਾਜਬੀ ਮੀਡੀਆਕਰਮੀਆਂ ਤੇ ਹੋ ਰਹੇ ਹਮਲੇ ਇਸ ਵੇਲੇ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਪੰਜਾਬੀ ਮੀਡੀਆ ਦਾ ਜਾਣਿਆ ਪਛਾਇਆ ਨਾਮ ਜੋਗਿੰਦਰ ਬਾਸੀ ਤੇ ਕੁਝ ਮਹੀਨੇ ਪਹਿਲਾਂ ਹਮਲਾ ਹੋੲÇਆ ਸੀ, ਜਿਸ ਵਿੱਚ ਉਹਨਾਂ ਦੇ ਘਰ ਉੱਤੇ ਗੋਲੀਆਂ ਦਾਗੀਆਂ ਗਈਆਂ ਸੀ, ਇਸਤੋਂ ਬਾਅਦ ਫਰਵਰੀ ਮਹੀਨੇ ਚ ਇੱਕ ਹੋਰ ਰੇਡੀਓ ਹੋਸਟ ਦੀਪਕ ਪੁੰਜ ਤੇ ਉਹਨਾਂ ਦੇ ਹੀ ਦਫਤਰ ਚ ਵੜ੍ਹ ਕੇ ਹਮਲਾ ਕੀਤਾ ਗਿਆ ਤੇ ਤੇ ਹੁਣ ਬੀਤੇ ਦਿਨੀ ਇੱਕ ਹੋਰ ਪੰਜਾਬੀ ਰੇਡੀਓ ਹੋਸਟ ਜੋਤੀ ਮਾਨ ਤੇ ਕਾਤਿਲਾਨਾ ਹਮਲਾ ਕੀਤਾ ਗਿਆ ਅਤੇ ਪੁਲਿਸ ਦੇ ਹੱਥ ਅਜੇ ਵੀ ਇਸ ਮਾਮਲੇ ਚ ਖਾਲੀ ਹਨ।
ਦੱਸ ਦਈਏ ਕਿ ਜੋਤੀ ਮਾਨ ਉੱਤੇ ਇਹ ਹਮਲਾ 4 ਅਗਸਤ ਨੂੰ ਉਹਨਾਂ ਦੇ ਘਰ ਦੇ ਬਾਹਰ ਹੋਇਆ ਜੋਕਿ ਮੇਅਫੀਲਡ ਰੋਡ ਅਤੇ ਹੁਰਓਨਟਾਰੀਓ ਸਟ੍ਰੀਟ ਇੰਟਰਸੈਕਸ਼ਨ ਤੇ ਸਥਿਤ ਹੈ। ਤੇ ਇਹ ਹਮਲਾ ਸਵੇਰੇ ਕਰੀਭ 8 ਵਜੇ ਹੋਇਆ ਜਿਸ ਵੇਲੇ ਜੋਤੀ ਮਾਨ ਆਪਣੇ ਕੰਮ ਤੇ ਜਾਨ ਲਈ ਆਪਣੇ ਘਰੋਂ ਰਵਾਨਾ ਹੋਣ ਲੱਗੇ ਸਨ।
ਇਸ ਮਾਮਲੇ ਵਿੱਚ ਪੁਲਿਸ ਵੱਲੋਨ ਅੱਜੁ ਇੱਕ ਪ੍ਰੈਸ ਕਾਨਫ੍ਰੰਸ ਕੀਤੀ ਗਈ ਜਿਸ ਵਿੱਚ ਪੁਲਿਸ ਨੇ ਦੱਸਿਆ ਕਿ ਇਹ ਹਮਲਾ ਇੱਕ ਸੋਚਿਆ ਸਮਝਾ ਹਮਲਾ ਸੀ। ਇਹ ਟਾਰਗੇਟਿਡ ਹਮਲਾ ਸੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੁਲਿਸ ੳਫਸਰ ਨੇ ਦੱਸਿਆ ਕਿ ਜੋਤÇ ਮਾਨ ਨੂੰ ਪਹਿਲਾਂ ਵੀ ਜਾਨ ਤੋਨ ਮਾਰਨ ਦੀ ਧਮਕੀ ਮਿਲੀ ਸੀ।
ਇਸ ਹਮਲੇ ਵਿੱਚ 3 ਵਿਅਕਤੀ ਸ਼ਾਮਲ ਸਨ ਜਿਹਨਾਂ ਦੇ ਚਿਹਰੇ ਸਰਜੀਕਲ ਮਾਸਨ ਨਾਲ ਢਕੇ ਹੋਏ ਸੀ।