ਕੈਨੇਡਾ ਨੇ 22 ਅਗਸਤ ਤੱਕ 3 ਲੱਖ ਪ੍ਰਵਾਸੀਆਂ ਨੂੰ ਦਿੱਤੀ ਪੀ.ਆਰ.

ਜਲਦ ਪੂਰਾ ਹੋਵੇਗਾ 4 ਲੱਖ 31 ਹਜ਼ਾਰ ਦਾ ਟੀਚਾ

Video Ad

ਭਾਰਤੀਆਂ ਦੀ ਸਭ ਤੋਂ ਵੱਧ ਪਸੰਦ ਬਣਿਆ ਕੈਨੇਡਾ

ਔਟਵਾ, 8 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਇਸ ਸਾਲ ਭਾਵ 2022 ਵਿੱਚ 4 ਲੱਖ 31 ਹਜ਼ਾਰ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਚਲਦਿਆਂ 22 ਅਗਸਤ ਤੱਕ 3 ਲੱਖ ਨਵੇਂ ਪ੍ਰਵਾਸੀ ਪੱਕੇ ਹੋ ਚੁੱਕੇ ਨੇ।
ਕੈਨੇਡਾ ਭਾਰਤੀਆਂ ਦੀ ਸਭ ਤੋਂ ਵੱਧ ਪਸੰਦ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਹੀ 68 ਹਜ਼ਾਰ 280 ਭਾਰਤੀਆਂ ਨੇ ਪੀ.ਆਰ. ਹਾਸਲ ਕਰ ਲਈ ਐ।
ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੇ ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦੇ ਮਾਮਲੇ ਵਿੱਚ ਹੋਰਨਾ ਸਾਲਾਂ ਦੇ ਮੁਕਾਬਲੇ ਇਸ ਸਾਲ 3 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ।

Video Ad