
ਕੋਰੋਨਾ ਪਾਬੰਦੀਆਂ ’ਚ ਅਪ੍ਰੈਲ ਤੱਕ ਕੀਤਾ ਵਾਧਾ
ਔਟਵਾ, 3 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਨੇ ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਈਆਂ ਗਈਆਂ ਬੰਦਸ਼ਾਂ ਵਿੱਚ ਹੋਰ ਵਾਧਾ ਕਰ ਦਿੱਤਾ ਐ। ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਚੀਨ ਅਤੇ ਹਾਂਗਕਾਂਗ ਦੇ ਯਾਤਰੀਆਂ ’ਤੇ ਲਾਈਆਂ ਗਈਆਂ ਪਾਬੰਦੀਆਂ ਅੱਜ ਖ਼ਤਮ ਹੋਣ ਜਾ ਰਹੀਆਂ ਸੀ, ਪਰ ਹੁਣ ਟਰੂਡੋ ਸਰਕਾਰ ਨੇ ਇਹ ਬੰਦਸ਼ਾਂ 5 ਅਪ੍ਰੈਲ ਤੱਕ ਵਧਾ ਦਿੱਤੀਆਂ ਨੇ।