ਕੈਨੇਡਾ ’ਚੋਂ ਚੀਨ ਲਈ ਹੋ ਰਹੀ ਸੀ ਜਾਸੂਸੀ

ਆਰਸੀਐਮਪੀ ਨੇ ਇੱਕ ਵਿਅਕਤੀ ਕੀਤਾ ਗ੍ਰਿਫ਼ਤਾਰ

Video Ad

ਔਟਵਾ, 15 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਆਰਸੀਐਮਪੀ ਭਾਵ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਹਾਈਡਰੋ-ਕਿਊਬੈਕ ਦੇ ਇੱਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਲੱਗੇ ਨੇ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ’ਤੇ ਵਪਾਰਕ ਰਹੱਸ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਸੂਚਨਾ ਸੁਰੱਖਿਆ ਐਕਟ ਦੀ ਧਾਰਾ 19 ਦੇ ਤਹਿਤ ਇੱਕ ਅਪਰਾਧ ਹੈ।

Video Ad