
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕੀਤਾ ਐਲਾਨ
ਔਟਵਾ, 27 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਜੰਗ ਨਾਲ ਜੂਝ ਰਹੇ ਯੂਕਰੇਨ ਦੀ ਮਦਦ ਲਈ ਕੈਨੇਡਾ ਹਰ ਸੰਭਵ ਮਦਦ ਕਰ ਰਿਹਾ ਹੈ। ਹੁਣ ਇਸ ਵੱਲੋਂ ਜਲਦ ਹੀ 4 ਲੈਪਰਡ-ਟੂ ਹੈਵੀ ਬੈਟਲ ਟੈਂਕ ਤੇ ਇਨ੍ਹਾਂ ਦੀ ਟ੍ਰੇਨਿੰਗ ਦੇਣ ਲਈ ਹਥਿਆਬੰਦ ਦਸਤੇ ਦੇ ਜਵਾਨ ਯੂਕਰੇਨ ਭੇਜੇ ਜਾ ਰਹੇ ਨੇ। ਇਸ ਤੋਂ ਇਲਾਵਾ ਹੋਰ ਅਸਲਾ ਤੇ ਸਪੇਅਰ ਪਾਰਟਸ ਵੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਚੀਫ ਆਫ ਡਿਫੈਂਸ ਸਟਾਫ ਵੇਅਨ ਆਇਰ ਦੀ ਹਾਜ਼ਰੀ ਵਿੱਚ ਇਹ ਐਲਾਨ ਕੀਤਾ ਗਿਆ।