ਕੈਨੇਡਾ ਦੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟ ਕੇ 24 ਲੱਖ ’ਤੇ ਆਇਆ

ਵਿਜ਼ਟਰ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਹੋਈ ਤੇਜ਼

Video Ad

ਟੋਰਾਂਟੋ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 26 ਲੱਖ ਤੋਂ ਘਟ ਕੇ 24 ਲੱਖ ’ਤੇ ਆ ਗਿਆ ਹੈ ਪਰ ਦਸੰਬਰ ਤੱਕ ਇਸ ਨੂੰ 7.5 ਲੱਖ ਤੱਕ ਲਿਆਉਣ ਦਾ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ 3 ਨਵੰਬਰ ਤੱਕ 24 ਲੱਖ 11 ਹਜ਼ਾਰ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ ਪੀ.ਆਰ. ਵਾਲੀਆਂ ਅਰਜ਼ੀਆਂ ਦੀ ਗਿਣਤੀ 5 ਲੱਖ 6 ਹਜ਼ਾਰ ਅਤੇ ਸਿਟੀਜ਼ਨਸ਼ਿਪ ਵਾਲੀਆਂ ਅਰਜ਼ੀਆਂ ਦੀ ਗਿਣਤੀ 3 ਲੱਖ 31 ਹਜ਼ਾਰ ਦਰਜ ਕੀਤੀ ਗਈ।

Video Ad