ਕੈਨੇਡਾ ਵੱਲੋਂ 3 ਲੱਖ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਟੀਚਾ

  • 2021-22 ਦੌਰਾਨ 2.17 ਲੱਖ ਪ੍ਰਵਾਸੀਆਂ ਨੇ ਨਾਗਰਿਕਤਾ ਹਾਸਲ ਕੀਤੀ

ਟੋਰਾਂਟੋ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਵੱਲੋਂ 2022-23 ਦੌਰਾਨ 3 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦਿਤੀ ਜਾ ਸਕਦੀ ਹੈ।

Video Ad

23 ਮਈ ਤੋਂ ਸ਼ੁਰੂ ਹੋਏ ਸਿਟੀਜ਼ਨਸ਼ਿਪ ਹਫ਼ਤੇ ਦੀ ਸਮਾਪਤੀ ਮੌਕੇ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੇ ਦੱਸਿਆ ਕਿ 2021-22 ਦੌਰਾਨ 2 ਲੱਖ 17 ਹਜ਼ਾਰ ਪ੍ਰਵਾਸੀਆਂ ਨੂੰ ਨਾਗਰਿਕਤਾ ਦਿਤੀ ਗਈ ਅਤੇ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਹੋਰ ਵਧਾਇਆ ਜਾ ਰਿਹਾ ਹੈ।

ਸ਼ੌਨ ਫ਼ਰੇਜ਼ਰ ਨੇ ਦੱਸਿਆ ਕਿ ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਵਾਸਤੇ ਕਈ ਕਦਮ ਉਠਾਏ ਗਏ ਹਨ ਅਤੇ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਦੌਰਾਨ ਦੇਖੇ ਜਾ ਸਕਣਗੇ।

Video Ad