ਕੈਨੇਡਾ ਦੇ ਮਿੰਨੀ ਪੰਜਾਬ ਨੂੰ ਮਿਲਿਆ ਵਿਲੱਖਣ ਬਜਟ ਪੇਸ਼ਕਾਰੀ ਐਵਾਰਡ

ਬਰੈਂਪਟਨ ਨੇ ਲਗਾਤਾਰ 7ਵੀਂ ਵਾਰ ਹਾਸਲ ਕੀਤਾ ਇਹ ਖਿਤਾਬ

Video Ad

ਬਰੈਂਪਟਨ, 6 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਮਿੰਨੀ ਪੰਜਾਬ ਕਹੇ ਜਾਣ ਵਾਲੇ ਬਰੈਂਪਟਨ ਨੇ ਲਗਾਤਾਰ 7ਵੀਂ ਵਾਰ ਵਿਲੱਖਣ ਬਜਟ ਪੇਸ਼ਕਾਰੀ ਐਵਾਰਡ ਹਾਸਲ ਕੀਤਾ। ਹਰ ਸਾਲ 1700 ਤੋਂ ਵੱਧ ਉਨ੍ਹਾਂ ਸ਼ਹਿਰਾਂ ਦੀਆਂ ਸਰਕਾਰ ਨੂੰ ਇਹ ਐਵਾਰਡ ਦਿੱਤਾ ਜਾਂਦਾ ਹੈ, ਜਿਹੜੀਆਂ ਪਾਰਦਰਸ਼ੀ ਬਜਟ ਪੇਸ਼ ਕਰਕੇ ਆਪਣੇ ਭਾਈਚਾਰੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਨੇ।

ਬਰੈਂਪਟਨ ਨੂੰ ਅਮਰੀਕਾ ਅਤੇ ਕੈਨੇਡਾ ਦੀ ਗਵਰਮੈਂਟ ਫਾਇਨਾਂਸ ਆਫਿਸਰਸ ਐਸੋਸੀਏਸ਼ਨ ਤੋਂ ਲਗਾਤਾਰ 7ਵੀਂ ਵਾਰ ਡਿਸਟਿੰਗੁਇਸ਼ਡ ਬਜਟ ਪ੍ਰੈਜ਼ੈਂਟੇਸ਼ਨ ਐਵਾਰਡ ਪ੍ਰਾਪਤ ਹੋਣ ’ਤੇ ਚਾਰੇ ਪਾਸੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪੁਰਸਕਾਰ ਮਿਉਂਸਪੈਲਟੀ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਐ, ਜੋ ਸਰਕਾਰੀ ਬਜਟ ਦੇ ਉੱਚ ਪੱਧਰੀ ਸਿਧਾਂਤਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Video Ad