40 ਪੰਜਾਬੀਆਂ ਨੂੰ ਡਿਪੋਰਟ ਕਰੇਗੀ ਕੈਨੇਡਾ ਸਰਕਾਰ !

ਸਟੱਡੀ ਵੀਜ਼ਾ ਜਾਂ ਵਿਜ਼ਟਰ ਵਾਲੇ ਨੇ ਸਾਰੇ ਨੌਜਵਾਨ
ਸਰੀ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਰੀ ਸ਼ਹਿਰ ਵਿਚ ਪੁਲਿਸ ਅਫ਼ਸਰ ਨਾਲ ਬਦਸਲੂਕੀ ਕਰਨ ਵਾਲੇ 40 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਆਰ.ਸੀ.ਐਮ.ਪੀ. ਦੀ ਕਾਂਸਟੇਬਲ ਸਰਬਜੀਤ ਕੌਰ ਸੰਘਾ ਨੇ ਕਿਹਾ ਕਿ ਪੁਲਿਸ ਦੇ ਕੰਮ ਵਿਚ ਅੜਿੱਕਾ ਡਾਹੁਣ ਅਤੇ ਕਿਸੇ ਅਫ਼ਸਰ ਦੀ ਕਾਰ ਰੋਕਣ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਜਲਦ ਹੀ ਅਪਰਾਧਕ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਸਰਬਜੀਤ ਕੌਰ ਸੰਘਾ ਨੇ ਕਿਹਾ ਕਿ ਭਾਵੇਂ ਪੰਜਾਬੀਆਂ ਨੇ ਕੈਨੇਡਾ ਦੇ ਆਰਥਿਕ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਸਿਆਸੀ ਤੌਰ ’ਤੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ ਪਰ ਮੁੱਠੀ ਭਰ ਲੋਕ ਪੂਰੇ ਭਾਈਚਾਰੇ ਦਾ ਅਕਸ ਖਰਾਬ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਅਫ਼ਸਰ ਦਾ ਰਾਹ ਰੋਕਣ ਵਾਲੇ ਜ਼ਿਆਦਾ ਪੰਜਾਬੀ ਨੌਜਵਾਨ ਸਟੱਡੀ ਵੀਜ਼ਾ ’ਤੇ ਆਏ ਹਨ ਜਾਂ ਉਨ੍ਹਾਂ ਕੋਲ ਵਿਜ਼ਟਰ ਵੀਜ਼ਾ ਹੈ। ਸਰੀ ਦੇ ਸਟ੍ਰਾਬਰੀ ਹਿਲ ਪਲਾਜ਼ਾ ਵਿਚ ਐਤਵਾਰ ਨੂੰ ਵਾਪਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਚਰਚਾ ਵਿਚ ਆਇਆ, ਹਾਲਾਂਕਿ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਪਹਿਲਾਂ ਹੀ ਆਰੰਭ ਦਿਤੀ ਗਈ ਸੀ। ਭਾਵੇਂ ਟਿਕਟੌਕ ਵੀਡੀਓ ਦੀ ਕੈਪਸ਼ਨ ਵਿਚ ਆਰ.ਸੀ.ਐਮ.ਪੀ. ਅਫ਼ਸਰ ’ਤੇ ਨਸਲੀ ਵਿਤਕਰਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਪਰ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਪੁਲਿਸ ਅਫ਼ਸਰ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੁਲਿਸ ਅਫ਼ਸਰ ਨੇ ਸਿਰਫ਼ ਇਕ ਗੱਡੀ ਦਾ ਚਲਾਨ ਕੀਤਾ ਸੀ।

Video Ad
Video Ad