Home ਕੈਨੇਡਾ ਕੈਨੇਡਾ ਸਰਕਾਰ ਨੂੰ 2.8 ਅਰਬ ਡਾਲਰ ਮੁਆਵਜ਼ਾ ਭਰਨ ਦੇ ਹੁਕਮ

ਕੈਨੇਡਾ ਸਰਕਾਰ ਨੂੰ 2.8 ਅਰਬ ਡਾਲਰ ਮੁਆਵਜ਼ਾ ਭਰਨ ਦੇ ਹੁਕਮ

0
ਕੈਨੇਡਾ ਸਰਕਾਰ ਨੂੰ 2.8 ਅਰਬ ਡਾਲਰ ਮੁਆਵਜ਼ਾ ਭਰਨ ਦੇ ਹੁਕਮ

ਬੱਚਿਆਂ ਦੇ ਸ਼ੋਸ਼ਣ ਮਾਮਲੇ ’ਚ ਅਦਾਲਤ ਨੇ ਸੁਣਾਇਆ ਫ਼ੈਸਲਾ

ਔਟਵਾ, 24 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿੱਚ ਮੂਲ ਵਾਸੀਆਂ ਦੇ ਡੇਢ ਲੱਖ ਤੋਂ ਵੱਧ ਬੱਚਿਆਂ ਨਾਲ ਲਗਭਗ 1 ਸਦੀ ਸ਼ੋਸ਼ਣ ਹੁੰਦਾ ਰਿਹਾ। ਕਈ ਸਾਲਾਂ ਬਾਅਦ ਇਨ੍ਹਾਂ ਸਕੂਲਾਂ ’ਚੋਂ ਮਿਲੀਆਂ ਬੱਚਿਆਂ ਦੀਆਂ ਕਬਰਾਂ ਨਾਲ ਇਸ ਗੱਲ ਦਾ ਖੁਲਾਸਾ ਹੋਇਆ। ਇਸ ਮਾਮਲੇ ਨੂੰ ਲੈ ਕੇ ਮੂਲ ਵਾਸੀਆਂ ਦੇ 325 ਭਾਈਚਾਰਿਆਂ ਨੇ ਕੈਨੇਡਾ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਉਂਦਿਆਂ ਕੈਨੇਡਾ ਸਰਕਾਰ ਨੂੰ 2.8 ਅਰਬ ਡਾਲਰ ਦਾ ਮੁਆਵਜ਼ਾ ਭਰਨ ਦੇ ਹੁਕਮ ਸੁਣਾ ਦਿੱਤੇ।