Home ਕੈਨੇਡਾ ਖਾਲਿਸਤਾਨ ਹਮਾਇਤੀਆਂ ਵਿਰੁੱਧ ਕਾਰਵਾਈ ਕਰੇ ਕੈਨੇਡਾ ਸਰਕਾਰ : ਹਾਈ ਕਮਿਸ਼ਨਰ

ਖਾਲਿਸਤਾਨ ਹਮਾਇਤੀਆਂ ਵਿਰੁੱਧ ਕਾਰਵਾਈ ਕਰੇ ਕੈਨੇਡਾ ਸਰਕਾਰ : ਹਾਈ ਕਮਿਸ਼ਨਰ

0
ਖਾਲਿਸਤਾਨ ਹਮਾਇਤੀਆਂ ਵਿਰੁੱਧ ਕਾਰਵਾਈ ਕਰੇ ਕੈਨੇਡਾ ਸਰਕਾਰ : ਹਾਈ ਕਮਿਸ਼ਨਰ

ਕਿਹਾ, ਭਾਰਤ ਨੇ ਕਦੇ ਕਿਊਬੈਕ ਦੇ ਵੱਖਵਾਦ ਦੀ ਹਮਾਇਤ ਨਹੀਂ ਕੀਤੀ

ਸੰਜੇ ਕੁਮਾਰ ਵਰਮਾ ਨੇ ਜਗਮੀਤ ਸਿੰਘ ’ਤੇ ਵੀ ਉਠਾਏ ਗੰਭੀਰ ਸਵਾਲ

ਔਟਵਾ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਲਿਬਰਲ ਸਰਕਾਰ ਨੂੰ ਖਾਲਿਸਤਾਨ ਹਮਾਇਤੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਸ ਤਰੀਕੇ ਨਾਲ ਦੋਹਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਨੂੰ ਨਿੱਘਾ ਬਣਾਇਆ ਜਾ ਸਕਦਾ ਹੈ। ‘ਦਾ ਗਲੋਬ ਐਂਡ ਮੇਲ’ ਨਾਲ ਗੱਲਬਾਤ ਕਰਦਿਆਂ ਸੰਜੇ ਕੁਮਾਰ ਵਰਮਾ ਨੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਜੋ ਅਤੀਤ ਵਿਚ ਖਾਲਿਸਤਾਨ ਹਮਾਇਤੀਆਂ ਦੇ ਸਮਾਗਮਾਂ ਵਿਚ ਸ਼ਾਮਲ ਹੋ ਚੁੱਕੇ ਹਨ।