
ਮਿਆਦ ਪੁੱਗਣ ਦੀ ਸੰਭਾਵਨਾ ਦੇ ਚਲਦਿਆਂ ਲਾਈ ਰੋਕ
ਔਟਵਾ, 3 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਫੈਡਰਲ ਸਰਕਾਰ ਨੇ ਰੈਪਿਡ ਕੋਰੋਨਾ ਟੈਸਟ ਕਿੱਟਾਂ ਸੂਬਿਆਂ ਨੂੰ ਭੇਜਣ ’ਤੇ ਪਾਬੰਦੀ ਲਗਾ ਦਿੱਤੀ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਇੱਕ ਤਾਂ ਮਹਾਂਮਾਰੀ ਦੇ ਕੇਸਾਂ ਵਿੱਚ ਗਿਰਾਵਟ ਆਉਣ ਕਾਰਨ ਇਨ੍ਹਾਂ ਕਿੱਟਾਂ ਦੀ ਅਹਿਮੀਅਤ ਘੱਟ ਗਈ ਤੇ ਦੂਜਾ ਇਨ੍ਹਾਂ ਟੈਸਟ ਕਿੱਟਾਂ ਵਿੱਚ ਜ਼ਿਆਦਾਤਰ ਦੀ ਮਿਆਦ ਵੀ ਖਤਮ ਹੋ ਜਾ ਰਹੀ ਹੈ।