
ਟੋਰਾਂਟੋ ਦੇ ਸ਼ੋਅ ’ਚ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਇਆ ਡਰੇਕ
ਟੋਰਾਂਟੋ, 29 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਮਹੀਨੇ ਬਾਅਦ ਵੀ ਕੌਮਾਂਤਰੀ ਸ਼ਖਸੀਅਤਾਂ ਵੱਲੋਂ ਉਸ ਨੂੰ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਕੈਨੇਡੀਅਨ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਟੋਰਾਂਟੋ ਵਿਖੇ ਸ਼ੋਅ ਦੌਰਾਨ ਉਸ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੀ ਜਿਸ ਉਪਰ ਸ਼ੁਭਦੀਪ ਸਿੰਘ ਦੇ ਜਨਮ ਅਤੇ ਮੌਤ ਦਾ ਵਰ੍ਹਾ ਵੀ ਲਿਖਿਆ ਹੋਇਆ ਸੀ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਡਰੇਕ ਨੂੰ ਸੁਣਨ ਆਏ ਲੋਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਵੱਲ ਖਿੱਚੇ ਜਾਂਦੇ ਹਨ।
ਰੈਪਰ ਡਰੇਕ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਵੀ ਕਿਸੇ ਦਾ ਪ੍ਰਸ਼ੰਸਕ ਹਾਂ, ਤੁਹਾਡੇ ਵਰਗੇ ਪ੍ਰਸ਼ੰਸਕਾਂ ਵਿਚੋਂ ਇਕ। ਦੁਨੀਆਂ ਦੇ ਇਸ ਮਹਾਨ ਸ਼ਹਿਰ ਨਾਲ ਸਬੰਧਤ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ।