‘ਲਿਬਰਲ ਪਾਰਟੀ ਤੋਂ ਅੱਕੇ ਕੈਨੇਡਾ ਦੇ ਲੋਕ’

ਕੰਜ਼ਰਵੇਟਿਵ ਪਾਰਟੀ ਬਣੀ 36 ਫ਼ੀ ਸਦੀ ਲੋਕਾਂ ਦੀ ਪਹਿਲੀ ਪਸੰਦ

Video Ad

ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 31 ਫ਼ੀ ਸਦੀ : ਸਰਵੇਖਣ

ਮਹਿੰਗਾਈ ਅਤੇ ਵਾਤਾਵਰਣ ਤਬਦੀਲੀਆਂ ਵਰਗੇ ਮੁੱਦੇ ਅਸਰ ਦਿਖਾਉਣ ਲੱਗੇ

ਟੋਰਾਂਟੋ, 23 ਜੂਨ (ਵਿਸ਼ੇਸ਼ ਪ੍ਰਤੀਨਿਧ) : ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ ਅਤੇ ਪੱਕੇ ਆਗੂ ਤੋਂ ਵਿਹੂਣੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਹ ਦਾਅਵਾ ਨੈਨੋਜ਼ ਰਿਸਰਚ ਦੇ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ।
ਸਰਵੇਖਣ ਮੁਤਾਬਕ ਕੈਨੇਡਾ ਦੇ 36 ਫ਼ੀ ਸਦੀ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ ਜਦਕਿ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ 31 ਫ਼ੀ ਸਦੀ ਦਰਜ ਕੀਤੀ ਗਈ।
ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੂੰ ਪਹਿਲੀ ਪਸੰਦ ਦਸਣ ਵਾਲਿਆਂ ਦੀ ਗਿਣਤੀ 19 ਫ਼ੀ ਸਦੀ ਅਤੇ ਬਲਾਕ ਕਿਊਬੈਕ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ 6 ਫ਼ੀ ਸਦੀ ਦਰਜ ਕੀਤੀ ਗਈ ਹੈ।

Video Ad