Home ਕਰੋਨਾ ਕੈਨੇਡਾ ਵਾਲਿਆਂ ਨੂੰ ਕੋਰੋਨਾ ਨਿਯਮ ਤੋੜਨ ’ਤੇ 15 ਮਿਲੀਅਨ ਡਾਲਰ ਦੇ ਜੁਰਮਾਨੇ

ਕੈਨੇਡਾ ਵਾਲਿਆਂ ਨੂੰ ਕੋਰੋਨਾ ਨਿਯਮ ਤੋੜਨ ’ਤੇ 15 ਮਿਲੀਅਨ ਡਾਲਰ ਦੇ ਜੁਰਮਾਨੇ

0
ਕੈਨੇਡਾ ਵਾਲਿਆਂ ਨੂੰ ਕੋਰੋਨਾ ਨਿਯਮ ਤੋੜਨ ’ਤੇ 15 ਮਿਲੀਅਨ ਡਾਲਰ ਦੇ ਜੁਰਮਾਨੇ

ਸਭ ਤੋਂ ਵੱਧ ਟਿਕਟਾਂ ਉਨਟਾਰੀਓ ਵਿਚ ਜਾਰੀ ਕੀਤੀਆਂ

ਔਟਵਾ, 28 ਦਸੰਬਰ (ਵਿਸ਼ੇਸ ਪ੍ਰਤੀਨਿਧ) : ਕੋਰੋਨਾ ਮਹਾਂਮਾਰੀ ਨਾਲ ਸਬੰਧਤ ਨਿਯਮ ਤੋੜਨ ਵਾਲੇ ਕੈਨੇਡਾ ਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ 15 ਮਿਲੀਅਨ ਡਾਲਰ ਦੇ ਜੁਰਮਾਨੇ ਕੀਤੇ ਗਏ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਐਰਿਕ ਡੰਕਨ ਦੀ ਗੁਜ਼ਾਰਿਸ਼ ’ਤੇ ਹਾਊਸ ਆਫ਼ ਕਾਮਨਜ਼ ਵਿਚ ਇਹ ਜਾਣਕਾਰੀ ਪੇਸ਼ ਕੀਤੀ ਗਈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ 15 ਮਿਲੀਅਨ ਡਾਲਰ ਦੀ ਰਕਮ ਵਿਚੋਂ ਕਿੰਨੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਪੁੱਜੀ। ਭਾਵੇਂ ਇਸ ਸਾਲ ਜ਼ਿਆਦਾਤਰ ਕੋਰੋਨਾ ਬੰਦਿਸ਼ਾਂ ਦਾ ਅੰਤ ਕਰ ਦਿਤਾ ਗਿਆ ਪਰ ਬਗੈਰ ਵੈਕਸੀਨੇਸ਼ਨ ਵਾਲਿਆਂ ਵਾਸਤੇ ਟੈਸਟਿੰਗ ਵਾਲਾ ਨਿਯਮ ਅਕਤੂਬਰ ਤੱਕ ਲਾਗੂ ਰਿਹਾ।