Home ਕੈਨੇਡਾ ਕੈਨੇਡਾ ਵਾਲਿਆਂ ਨੂੰ ਮਹਿੰਗਾਈ ਦੀ ਮਾਰ ਤੋਂ ਮਾਮੂਲੀ ਰਾਹਤ

ਕੈਨੇਡਾ ਵਾਲਿਆਂ ਨੂੰ ਮਹਿੰਗਾਈ ਦੀ ਮਾਰ ਤੋਂ ਮਾਮੂਲੀ ਰਾਹਤ

0
ਕੈਨੇਡਾ ਵਾਲਿਆਂ ਨੂੰ ਮਹਿੰਗਾਈ ਦੀ ਮਾਰ ਤੋਂ ਮਾਮੂਲੀ ਰਾਹਤ

ਟੋਰਾਂਟੋ, 17 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ ਪਹਿਲੀ ਵਾਰ ਅਸਮਾਨ ਛੂੰਹਦੀ ਮਹਿੰਗਾਈ ਤੋਂ ਰਾਹਤ ਮਿਲੀ ਜਦੋਂ ਜੁਲਾਈ ਮਹੀਨੇ ਦੌਰਾਨ ਮਹਿੰਗਾਈ ਦਰ ਘਟ ਕੇ 7.6 ਫ਼ੀ ਸਦੀ ’ਤੇ ਆ ਗਈ ਜੋ ਜੂਨ ਦੌਰਾਨ 8.1 ਫ਼ੀ ਸਦੀ ਤੱਕ ਪਹੁੰਚ ਗਈ ਸੀ।
ਮਹਿੰਗਾਈ ਦਰ ਹੇਠਾਂ ਆਉਣ ਦਾ ਮੁੱਖ ਕਾਰਨ ਤੇਲ ਕੀਮਤਾਂ ਵਿਚ ਕਮੀ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਉਲਟ ਖਾਣ-ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣ ਅਤੇ ਮਕਾਨ ਕਿਰਾਏ ਵਧਣ ਦਾ ਸਿਲਸਿਲਾ ਜਾਰੀ ਹੈ।
ਭਾਵੇਂ ਜੁਲਾਈ ਦੌਰਾਨ ਗੈਸ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 35.6 ਫ਼ੀ ਸਦੀ ਵਾਧਾ ਹੋਇਆ ਪਰ ਇਹ ਅੰਕੜਾ ਜੂਨ ਵਿਚ ਹੋਏ 54.6 ਫ਼ੀ ਸਦੀ ਵਾਧੇ ਤੋਂ ਹੇਠਾਂ ਰਿਹਾ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਲੋਕ ਨੂੰ ਮਹਿੰਗਾਈ ਦਾ ਸੇਕ ਹਾਲੇ ਵੀ ਬਰਦਾਸ਼ਤ ਕਰਨਾ ਪੈ ਰਿਹਾ ਹੈ ਕਿਉਂਕਿ ਖੁਰਾਕੀ ਵਸਤਾਂ 9.9 ਫ਼ੀ ਸਦੀ ਮਹਿੰਗੀਆਂ ਹੋ ਚੁੱਕੀਆਂ ਹਨ ਅਤੇ ਇਹ ਰਫ਼ਤਾਰ 41 ਸਾਲ ਵਿਚ ਸਭ ਤੋਂ ਤੇਜ਼ ਮੰਨੀ ਜਾ ਰਹੀ ਹੈ। ਰੂਸ ਵੱਲੋੀ ਯੂਕਰੇਨ ਉਪਰ ਹਮਲੇ ਮਗਰੋਂ ਜਿਥੇ ਕਣਕ ਦੇ ਭਾਅ ਵਧੇ, ਉਥੇ ਹੀ ਆਂਡਿਆਂ ਦੀ ਕੀਮਤ 16 ਫ਼ੀ ਸਦੀ ਤੱਕ ਵਧ ਗਈ।